38.5 C
Patiāla
Saturday, April 27, 2024

ਘਰੇਲੂ ਖਪਤ ’ਚ ਸੁਸਤੀ ਕਾਰਨ ਭਾਰਤ ਦੀ ਵਾਧਾ ਦਰ ’ਚ ਗਿਰਾਵਟ: ਆਈਐੱਮਐੱਫ

Must read


ਵਾਸ਼ਿੰਗਟਨ, 14 ਅਪਰੈਲ

ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੇ ਏਸ਼ੀਆ ਅਤੇ ਪ੍ਰਸ਼ਾਂਤ ਵਿਭਾਗ ਦੇ ਡਾਇਰੈਕਟਰ ਕ੍ਰਿਸ਼ਨਾ ਸ੍ਰੀਨਿਵਾਸਨ ਨੇ ਕਿਹਾ ਕਿ ਭਾਰਤ ਦੀ ਵਾਧਾ ਦਰ ਦਾ ਅਨੁਮਾਨ 6.1 ਫ਼ੀਸਦ ਤੋਂ ਘਟਾ ਕੇ 5.9 ਫ਼ੀਸਦ ਕਰਨ ਪਿੱਛੇ ਮੁੱਖ ਕਾਰਨ ਘਰੇਲੂ ਖਪਤ ਵਿੱਚ ਆ ਰਹੀ ਮੰਦੀ ਅਤੇ ਅੰਕੜਿਆਂ ਵਿੱਚ ਸੋਧ ਹੈ। ਆਈਐੱਮਐੱਫ ਨੇ ਮੰਗਲਵਾਰ ਨੂੰ ਚਾਲੂ ਵਿੱਤੀ ਸਾਲ ਦੌਰਾਨ ਭਾਰਤ ਦੀ ਵਿਕਾਸ ਦਰ ਦੇ ਪੂਰਵ-ਅਨੁਮਾਨ ਨੂੰ ਘਟਾ ਦਿੱਤਾ ਸੀ। ਹਾਲਾਂਕਿ ਆਈਐੱਮਐੱਫ ਨੇ ਇਹ ਵੀ ਕਿਹਾ ਕਿ ਸੀ ਭਾਰਤ ਇਸ ਗਿਰਾਵਟ ਦੇ ਬਾਵਜੂਦ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਣਿਆ ਰਹੇਗਾ।  

ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਵਧ ਕੇ 584.75 ਅਰਬ ਡਾਲਰ ’ਤੇ ਪਹੁੰਚਿਆ

ਮੁੰਬਈ: ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 7 ਅਪਰੈਲ ਨੂੰ ਸਮਾਪਤ ਹਫ਼ਤੇ ਵਿੱਚ 6.306 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ਤੱਕ ਪਹੁੰਚ ਗਿਆ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਪਿਛਲੇ ਦੋ ਹਫ਼ਤਿਆਂ ਤੋਂ ਜਾਰੀ ਗਿਰਾਵਟ ਰੁਕ ਗਈ ਹੈ।  -ਪੀਟੀਆਈ



News Source link

- Advertisement -

More articles

- Advertisement -

Latest article