45.2 C
Patiāla
Friday, May 17, 2024

ਅਮਰੀਕਾ ’ਚ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ

Must read


ਨਿਊਯਾਰਕ, 14 ਅਪਰੈਲ

ਅਮਰੀਕਾ ਦੇ ਪੈਨਸਿਲਵੇਨੀਆ ਵਿਚਲੇ ਗੁਰਦੁਆਰੇ ਦੇ 64 ਸਾਲਾ ਗ੍ਰੰਥੀ ਨੂੰ ਬੱਚੀ ਨਾਲ ਕਰੀਬ 7 ਸਾਲ ਤੱਕ ਜਿਨਸੀ ਸੋਸ਼ਣ ਕਾਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਗ੍ਰੰਥੀ ਨੇ ਬੱਚੀ ਦਾ ਸੋਸ਼ਣ ਉਦੋਂ ਸ਼ਰੂ ਕੀਤਾ ਜਦੋਂ ਉਹ 5 ਸਾਲ ਦੀ ਸੀ ਤੇ ਇਸ ਤੋਂ ਬਾਅਦ ਲਗਾਤਾਰ ਸੱਤ ਸਾਲ ਤੱਕ ਉਹ ਅਜਿਹਾ ਕਰਦਾ ਰਿਹਾ। ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਡੇਲਾਵੇਅਰ ਕਾਉਂਟੀ ਦੇ ਡ੍ਰੈਕਸਲ ਹਿੱਲ ਦੇ ਬਲਵਿੰਦਰ ਸਿੰਘਖ਼ਿਲਾਫ਼ ਕਈ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੀੜਤ, ਜੋ ਹੁਣ ਬਾਲਗ ਹੈ, ਨੇ ਇਸ ਸਾਲ 24 ਜਨਵਰੀ ਨੂੰ “ਇਨਸਾਫ਼ ਦੀ ਮੰਗ” ਦੇ ਇਰਾਦੇ ਨਾਲ ਪੁਲੀਸ ਹੈੱਡਕੁਆਰਟਰ ‘ਤੇ ਸ਼ਿਕਾਇਤ ਕੀਤੀ। ਦਰਜ ਕੀਤੇ ਬਿਆਨ ਵਿੱਚ ਉਸ ਨੇ ਦੱਸਿਆ ਕਿ ਜਿਨਸੀ ਸੋਸ਼ਣ ਉਦੋਂ ਸ਼ੁਰੂ ਹੋਇਆਂ ਜਦੋਂ ਉਹ ਗੁਰਦੁਆਰੇ ’ਚ ਗੁਰਮਤਿ ਸੰਗੀਤ ਦੀਆਂ ਕਲਾਸਾਂ ਲਾਉਣ ਜਾਂਦੀ ਸੀ। 



News Source link
#ਅਮਰਕ #ਚ #ਬਚ #ਨਲ #ਅਸ਼ਲਲ #ਹਰਕਤ #ਕਰਨ #ਦ #ਦਸ਼ #ਹਠ #ਗਰਫਤਰ

- Advertisement -

More articles

- Advertisement -

Latest article