33.7 C
Patiāla
Sunday, May 19, 2024

ਮਾਣਹਾਨੀ ਕੇਸ: ਰਾਹੁਲ ਨੂੰ ਪਟਨਾ ਅਦਾਲਤ ਵਿੱਚ 25 ਨੂੰ ਪੇਸ਼ ਹੋਣ ਦੇ ਹੁਕਮ

Must read


ਪਟਨਾ, 12 ਅਪਰੈਲ

ਇਥੋਂ ਦੀ ਅਦਾਲਤ ਨੇ ਮੋਦੀ ਨਾਂ ਬਾਰੇ ਕੀਤੀ ਗਈ ਟਿੱਪਣੀ ਸਬੰਧੀ ਮਾਣਹਾਨੀ ਕੇਸ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ 25 ਅਪਰੈਲ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਹ ਮਾਣਹਾਨੀ ਕੇਸ ਐੱਮਪੀ/ਐੱਮਐੱਲਏ ਅਦਾਲਤ ਵਿੱਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਵੱਲੋਂ ਦਾਇਰ ਕੀਤਾ ਗਿਆ ਹੈ। ਅਦਾਲਤ ਦੇ ਵਿਸ਼ੇਸ਼ ਨਿਆਂਇਕ ਮੈਜਿਸਟਰੇਟ ਆਦਿ ਦੇਵ ਨੇ 18 ਮਾਰਚ ਨੂੰ ਹੁਕਮ ਸੁਣਾਇਆ ਸੀ ਕਿ ਇਸ ਕੇਸ ਵਿੱਚ ਰਾਹੁਲ 12 ਅਪਰੈਲ ਨੂੰ ਅਦਾਲਤ ਵਿੱਚ ਪੇਸ਼ ਹੋਵੇ। ਕੇਸ ਦੀ ਅੱਜ ਹੋਈ ਸੁਣਵਾਈ ਦੌਰਾਨ ਬਚਾਅ ਪੱਖ ਨੇ ਤਰਕ ਦਿੱਤਾ ਕਿ ਸੂਰਤ ਕੇਸ ਵਿੱਚ ਰੁੱਝੇ ਹੋਣ ਕਾਰਨ ਰਾਹੁਲ ਗਾਂਧੀ ਨੂੰ ਇਸ ਕੇਸ ਵਿੱਚ ਪੇਸ਼ ਹੋਣ ਲਈ ਨਵੀਂ ਤਰੀਕ ਦਿੱਤੀ ਜਾਵੇ ਜਿਸ ਮਗਰੋਂ ਅਦਾਲਤ ਨੇ ਇਸ ਕੇਸ ਵਿੱਚ ਸੁਣਵਾਈ ਲਈ ਰਾਹੁਲ ਨੂੰ 25 ਅਪਰੈਲ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। -ਪੀਟੀਆਈ 



News Source link

- Advertisement -

More articles

- Advertisement -

Latest article