29.1 C
Patiāla
Saturday, May 4, 2024

ਰਾਮ ਮਾਧਵ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰਦੀ ਸੀਬੀਆਈ ਤੇ ਈਡੀ: ਕਾਂਗਰਸ

Must read


ਨਵੀਂ ਦਿੱਲੀ, 11 ਅਪਰੈਲ

ਕਾਂਗਰਸ ਨੇ ਅੱਜ ਸਵਾਲ ਕੀਤਾ ਕਿ ਸੀਬੀਆਈ ਜਾਂ ਈਡੀ ਆਰਐੱਸਐੱਸ ਆਗੂ ਰਾਮ ਮਾਧਵ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰਦੀਆਂ, ਜਦੋਂਕਿ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਵਿੱਚ ਸ਼ਮੂਲੀਅਤ ਦੇ ਕਥਿਤ ਦੋਸ਼ ਲਾਏ ਸਨ। ਉਧਰ, ਭਾਜਪਾ ਦੇ ਸਾਬਕਾ ਜਨਰਲ ਸਕੱਤਰ ਰਾਮ ਮਾਧਵ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ ਮਾਣਹਾਨੀ ਦਾ ਮੁਕੱਦਮਾ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਅਕਤੂਬਰ 2021 ਵਿੱਚ ਸ੍ਰੀ ਮਲਿਕ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਜੰਮੂ ਕਸ਼ਮੀਰ ਦੇ ਰਾਜਪਾਲ ਸਨ ਤਾਂ ਆਰਐੱਸਐੱਸ ਦੇ ਇੱਕ ਸੀਨੀਅਰ ਕਾਰਜਕਾਰੀ ਨੇ ‘ਅੰਬਾਨੀ’ ਨਾਲ ਸਬੰਧਿਤ ਦੋ ਫਾਈਲਾਂ ਮਨਜ਼ੂਰ ਕਰਵਾਉਣ ਲਈ ਉਨ੍ਹਾਂ ਨੂੰ 300 ਕਰੋੜ ਰੁਪਏ ਰਿਸ਼ਵਤ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਯੂਟਿਊ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਮਲਿਕ ਨੇ ਕਿ ਆਰਐੱਸਐੱਸ ਕਾਰਜਕਾਰੀ ਦਾ ਨਾਮ ਮਾਧਵ ਦੱਸਿਆ ਸੀ। -ਪੀਟੀਆਈ



News Source link

- Advertisement -

More articles

- Advertisement -

Latest article