24.6 C
Patiāla
Wednesday, May 1, 2024

ਢਾਂਚਾਗਤ ਸੁਧਾਰਾਂ ਕਾਰਨ ਭਾਰਤ ਨਿਵੇਸ਼ ਲਈ ਪਸੰਦੀਦਾ ਥਾਂ: ਸੀਤਾਰਾਮਨ

Must read


ਵਾਸ਼ਿੰਗਟਨ, 11 ਅਪਰੈਲ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਇੱਥੇ ਕਿਹਾ ਕਿ ਭਾਰਤ ਦੀ ਢਾਂਚਾਗਤ ਸੁਧਾਰਾਂ ਦੀ ਪਹੁੰਚ ਨੇ ਯਕੀਨੀ ਬਣਾਇਆ ਹੈ ਕਿ ਇਹ ਆਲਮੀ ਪੱਧਰ ’ਤੇ ਨਿਵੇਸ਼ ਲਈ ਤਰਜੀਹ ਬਣਿਆ ਰਹੇ ਤੇ ਆਲਮੀ ਅਰਥਵਿਵਸਥਾ ਵਿਚ ਇਸ ਦੀ ਬਿਹਤਰ ਸਥਿਤੀ ਇਸ ਨੂੰ ਆਉਣ ਵਾਲੇ ਸਾਲਾਂ ਵਿਚ ਵੀ ਤੇਜ਼ੀ ਨਾਲ ਵਧਣ ਦਾ ਮੌਕਾ ਦੇ ਰਹੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ 2014 ਵਿਚ ਦੁਨੀਆ ਦੇ ਦਸਵੇਂ ਸਭ ਤੋਂ ਵੱਡੇ ਅਰਥਚਾਰੇ ਤੋਂ ਲੈ ਕੇ ਵਰਤਮਾਨ ਵਿਚ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਤੱਕ ਭਾਰਤ ਦਾ ਸਫ਼ਰ ਲਗਾਤਾਰ ਵਿਕਾਸ ਦੇ ਰਾਹ ’ਤੇ ਕਾਇਮ ਰਿਹਾ ਹੈ, ਹਾਲਾਂਕਿ ਇਸ ਦੌਰਾਨ ਕਈ ਘਰੇਲੂ ਤੇ ਆਲਮੀ ਚੁਣੌਤੀਆਂ ਵੀ ਆਈਆਂ। ਇੱਥੇ ਪੀਟਰਸਨ ਇੰਸਟੀਚਿਊਟ ਵਿਚ ਗੱਲਬਾਤ ਕਰਦਿਆਂ ਸੀਤਾਰਾਮਨ ਨੇ ਕਿਹਾ ਕਿ ਭਾਰਤ ਨੇ ਆਪਣੇ ਅਰਥਚਾਰੇ ਨੂੰ ਆਲਮੀ ਵਪਾਰ ਤੇ ਵਿੱਤੀ ਪ੍ਰਵਾਹ ਨਾਲ ਇਕਸਾਰ ਕਰ ਲਿਆ ਹੈ। ਇਸ ਦੇ ਨਾਲ ਹੀ ਭਾਰਤੀਆਂ ਦੇ ਜੀਵਨ ਪੱਧਰ ਤੇ ਗੁਣਵੱਤਾ ਵਿਚ ਵੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਢਾਂਚਾਗਤ ਸੁਧਾਰਾਂ ਦੀ ਪਹੁੰਚ ਨੇ ਯਕੀਨੀ ਬਣਾਇਆ ਹੈ ਕਿ ਭਾਰਤ ਨਿਵੇਸ਼ ਲਈ ਪਸੰਦੀਦਾ ਥਾਂ ਬਣੇ। ਇਸ ਵਿਚ ਘਰੇਲੂ ਪੱਧਰ ਉਤੇ ਵਧੀ ਮੱਧਵਰਗ ਦੀ ਖ਼ਪਤ ਵੀ ਸਹਿਯੋਗ ਕਰ ਰਹੀ ਹੈ। ਸਰਕਾਰ ਨੇ ਵੀ ਮਜ਼ਬੂਤ ਢਾਂਚਾ ਉਸਾਰਿਆ ਹੈ, ਟਿਕਾਊ ਵਿੱਤੀ ਸਥਿਤੀ ਤੇ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੀ ਭੂਮਿਕਾ ਵੀ ਅਹਿਮ ਰਹੀ ਹੈ। ‘ਸੀਤਾਰਾਮਨ ਨੇ ਕਿਹਾ ਕਿ ਪਿਛਲੇ ਨੌਂ ਸਾਲਾਂ ਵਿਚ ਨੀਤੀਆਂ ਵਿਚ ਸੋਚ-ਸਮਝ ਕੇ ਬਦਲਾਅ ਕੀਤੇ ਗਏ ਹਨ। -ਪੀਟੀਆਈ

ਮੁਦਰਾ ਫੰਡ ਨੇ ਭਾਰਤ ਦਾ ਵਿਕਾਸ ਦਰ ਅਨੁਮਾਨ ਘਟਾ ਕੇ 5.9 ਪ੍ਰਤੀਸ਼ਤ ਕੀਤਾ

ਵਾਸ਼ਿੰਗਟਨ: ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਨੇ ਚਾਲੂ ਵਿੱਤੀ ਸਾਲ 2023-24 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ 6.1 ਪ੍ਰਤੀਸ਼ਤ ਤੋਂ ਘਟਾ ਕੇ 5.9 ਪ੍ਰਤੀਸ਼ਤ ਕਰ ਦਿੱਤਾ ਹੈ। ਆਈਐਮਐਫ ਨੇ ਅੱਜ ਕਿਹਾ ਕਿ ਇਸ ਦੇ ਬਾਵਜੂਦ ਭਾਰਤ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਅਰਥਚਾਰਾ ਬਣਿਆ ਰਹੇਗਾ। ਮੁਦਰਾ ਫੰਡ ਨੇ ਆਪਣੇ ਸਾਲਾਨਾ ਵਿਸ਼ਵ ਆਰਥਿਕ ਨਜ਼ਰੀਏ ਵਿਚ ਦਰਜ ਕੀਤਾ ਹੈ ਕਿ 2024-25 ਲਈ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 6.3 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਜਨਵਰੀ ਵਿਚ ਅੰਦਾਜ਼ਾ ਲਾਇਆ ਗਿਆ ਸੀ ਕਿ ਇਹ ਅੰਕੜਾ 6.8 ਪ੍ਰਤੀਸ਼ਤ ਰਹੇਗਾ। ਚਾਲੂ ਵਿੱਤੀ ਸਾਲ ਵਿਚ 5.9 ਪ੍ਰਤੀਸ਼ਤ ਦੀ ਵਾਧਾ ਦਰ ਦੀ ਤੁਲਨਾ ਵਿਚ 2022-23 ’ਚ ਵਿਕਾਸ ਦਰ 6.8 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ। ਆਈਐਮਐਫ ਦਾ ਅਨੁਮਾਨ ਆਰਬੀਆਈ ਦੇ ਅਨੁਮਾਨ ਨਾਲੋਂ ਘੱਟ ਹੈ। ਰਿਜ਼ਰਵ ਬੈਂਕ ਨੇ ਕਿਹਾ ਸੀ ਕਿ 2022-23 ਵਿਚ ਵਾਧਾ ਦਰ 7 ਪ੍ਰਤੀਸ਼ਤ ਤੇ ਚਾਲੂ ਵਿੱਤੀ ਸਾਲ ਵਿਚ 6.4 ਪ੍ਰਤੀਸ਼ਤ ਰਹਿ ਸਕਦੀ ਹੈ। ਸਰਕਾਰ ਨੇ 2022-23 ਲਈ ਹਾਲੇ ਜੀਡੀਪੀ ਅੰਕੜੇ ਜਾਰੀ ਨਹੀਂ ਕੀਤੇ ਹਨ। ਆਈਐਮਐਫ ਮੁਤਾਬਕ ਚੀਨ ਦੀ ਵਿਕਾਸ ਦਰ 2023 ਵਿਚ 5.3 ਪ੍ਰਤੀਸ਼ਤ ਤੇ 2024 ਵਿਚ 4.5 ਪ੍ਰਤੀਸ਼ਤ ਰਹਿ ਸਕਦੀ ਹੈ। -ਪੀਟੀਆਈ





News Source link

- Advertisement -

More articles

- Advertisement -

Latest article