34.9 C
Patiāla
Saturday, April 27, 2024

ਜ਼ਮੀਨ ਹੇਠ ਦੱਬੀ ਢਾਈ ਕਿੱਲੋ ਹੈਰੋਇਨ ਬਰਾਮਦ

Must read


ਪੱਤਰ ਪ੍ਰੇਰਕ

ਤਰਨ ਤਾਰਨ, 5 ਅਪਰੈਲ

ਪੁਲੀਸ ਅਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਜਵਾਨਾਂ ਨੇ ਸਾਂਝੇ ਅਪਰੇਸ਼ਨ ਦੌਰਾਨ ਜ਼ਮੀਨ ਹੇਠ ਦੱਬੀ ਲਗਪਗ 2.472 ਕਿਲੋ ਹੈਰੋਇਨ ਬਰਾਮਦ ਕੀਤੀ ਹੈ| ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ 3 ਅਪਰੈਲ ਨੂੰ ਸਥਾਨਕ ਸੀਆਈਏ ਸਟਾਫ਼ ਦੇ ਸਬ-ਇੰਸਪੈਕਟਰ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸਰਹੱਦੀ ਖੇਤਰ ਦੇ ਪਿੰਡ ਮਾਛੀਕੇ ਦੀ ਡਰੇਨ ਨੇੜਿਓਂ ਪਿੰਡ ਮਹਿੰਦੀਪੁਰ ਵਾਸੀ ਬਲਜੀਤ ਸਿੰਘ ਲਾਡੀ ਅਤੇ ਹਰਦਿਆਲ ਸਿੰਘ ਸੇਵਕ ਨੂੰ 600 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ| ਉਨ੍ਹਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਸੀ। ਐੱਸਐੱਸਪੀ ਚੌਹਾਨ ਨੇ ਦੱਸਿਆ ਕਿ ਰਿਮਾਂਡ ਦੌਰਾਨ ਹਰਦਿਆਲ ਸਿੰਘ ਸੇਵਕ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਪੁਲੀਸ ਅਤੇ ਬੀਐੱਸਐੱਫ਼ ਦੇ ਸਾਂਝੇ ਅਪਰੇਸ਼ਨ ਦੌਰਾਨ ਮਹਿੰਦੀਪੁਰ ਸਥਿਤ ਬੀਐੱਸਐੱਫ ਚੌਕੀ ਨੇੜਿਓਂ ਜ਼ਮੀਨ ਹੇਠ ਦੱਬੀ 2.472 ਕਿਲੋ ਹੈਰੋਇਨ ਬਰਾਮਦ ਕੀਤੀ ਹੈ| ਪੁਲੀਸ ਅਧਿਕਾਰੀ ਨੇ ਕਿਹਾ ਕਿ ਪੁੱਛ-ਪੜਤਾਲ ਦੌਰਾਨ ਹਰਦਿਆਲ ਸਿੰਘ ਦੇ ਸਰਹੱਦ ਤੋਂ ਪਾਰਲੇ ਤਸਕਰਾਂ ਨਾਲ ਨੇੜਲੇ ਸਬੰਧ ਹੋਣ ਦੀ ਜਾਣਕਾਰੀ ਵੀ ਮਿਲੀ ਹੈ| ਉਨ੍ਹਾਂ ਦੱਸਿਆ ਕਿ ਹਰਦਿਆਲ ਸਿੰਘ ਪਾਕਿਸਤਾਨ ਦੇ ਤਸਕਰਾਂ ਨਾਲ ਇੰਟਰਨੈੱਟ ਰਾਹੀਂ ਸੰਪਰਕ ਕਰਕੇ ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥ ਆਦਿ ਮੰਗਵਾਇਆ ਕਰਦਾ ਸੀ| ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਤੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।





News Source link

- Advertisement -

More articles

- Advertisement -

Latest article