38.2 C
Patiāla
Friday, May 3, 2024

ਤਾਲਿਬਾਨ ਪੁਲੀਸ ਦੀ ਕੈਦ ਵਿੱਚ ਹਨ ਬਰਤਾਨੀਆ ਦੇ ਤਿੰਨ ਨਾਗਰਿਕ

Must read


ਲੰਡਨ, 2 ਅਪਰੈਲ

ਯੂਕੇ ਦੀ ਇੱਕ ਐਨਜੀਓ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਤਿੰਨ ਨਾਗਰਿਕ ਤਾਲਿਬਾਨ ਦੀ ਗੁਪਤ ਪੁਲੀਸ ਦੀ ਕੈਦ ਵਿੱਚ ਹਨ। ਇਹ ਜਾਣਕਾਰੀ ਪ੍ਰੈਸੀਡੀਅਮ ਨਾਮੀ ਗੈਰ ਸਰਕਾਰੀ ਸੰਸਥਾ ਦੇ ਬੁਲਾਰੇ ਸਕਾਟ ਰਿਚਰਡ ਨੇ ਪਹਿਲੀ ਅਪਰੈਲ ਨੂੰ ਦਿੱਤੀ। ਉਸ ਅਨੁਸਾਰ ਇਹ ਤਿੰਨ ਨਾਗਰਿਕ ਪਿਛਲੇ ਤਿੰਨ ਮਹੀਨਿਆਂ ਤੋਂ ਅਫਗਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਬੰਦੀ ਬਣਾਏ ਹੋਏ ਹਨ। ਐਨਜੀਓ ਨੇ ਕਿਹਾ ਕਿ ਉਹ ਉਨ੍ਹਾਂ ਦੀ ਰਿਹਾਈ ਲਈ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਸਬੰਧ ’ਚ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਲਗਾਤਾਰ ਯਤਨਸ਼ੀਲ ਹਨ।





News Source link

- Advertisement -

More articles

- Advertisement -

Latest article