38 C
Patiāla
Friday, May 3, 2024

ਵਿਦੇਸ਼ੀ ਵਪਾਰ ਨੀਤੀ 2023 ਜਾਰੀ: 2030 ਤੱਕ ਬਰਾਮਦ 2000 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ

Must read


ਨਵੀਂ ਦਿੱਲੀ, 31 ਮਾਰਚ

ਸਰਕਾਰ ਨੇ ਅੱਜ ਵਿਦੇਸ਼ੀ ਵਪਾਰ ਨੀਤੀ (ਐੱਫਟੀਪੀ) 2023 ਪੇਸ਼ ਕੀਤੀ, ਜਿਸ ਦਾ ਟੀਚਾ 2030 ਤੱਕ ਦੇਸ਼ ਦੀ ਬਰਾਮਦ ਨੂੰ 2000 ਅਰਬ ਡਾਲਰ ਤੱਕ ਪਹੁੰਚਾਉਣਾ ਹੈ। ਵਿਦੇਸ਼ੀ ਵਪਾਰ ਦੇ ਡਾਇਰੈਕਟਰ ਜਨਰਲ (ਡੀਜੀਐਫਟੀ) ਸੰਤੋਸ਼ ਸਾਰੰਗੀ ਐਫਟੀਪੀ 2023 ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਵਿਦੇਸ਼ੀ ਵਪਾਰ ਨੀਤੀ 2023 ਤੋਂ ਪਰਦਾ ਹਟਾਇਆ। ਇਹ 1 ਅਪਰੈਲ 2023 ਤੋਂ ਲਾਗੂ ਹੋਵੇਗੀ। ਡੀਜੀਐੱਫਟੀ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਦੇ ਅੰਤ ਤੱਕ ਭਾਰਤ ਦਾ ਕੁੱਲ ਨਿਰਯਾਤ 760-770 ਅਰਬ ਡਾਲਰ ਤੱਕ ਹੋ ਸਕਦਾ ਹੈ, ਜੋ 2021-22 ਵਿੱਚ 676 ਅਰਬ ਡਾਲਰ ਸੀ। ਪਿਛਲੀ ਨੀਤੀ 1 ਅਪਰੈਲ 2015 ਤੋਂ ਪੰਜ ਸਾਲਾਂ ਦੀ ਮਿਆਦ ਲਈ ਲਾਗੂ ਹੋਈ ਸੀ ਪਰ ਕਰੋਨਾ ਮਹਾਮਾਰੀ ਕਾਰਨ ਇਸ ਦੀ ਮਿਆਦ ਕਈ ਵਾਰ ਵਧਾਈ ਗਈ।



News Source link

- Advertisement -

More articles

- Advertisement -

Latest article