34.2 C
Patiāla
Friday, May 17, 2024

ਸਿਰ ’ਤੇ ਲਟਕਦੀ ‘ਡਿਪੋਰਟ’ ਦੀ ਤਲਵਾਰ ਖ਼ਿਲਾਫ਼ ਟੋਰਾਂਟੋ ਦੀਆਂ ਸੜਕਾਂ ’ਤੇ ਨਿਕਲੇ ਵਿਦਿਆਰਥੀ

Must read


ਜਸਬੀਰ ਸਿੰਘ ਸ਼ੇਤਰਾ

ਜਗਰਾਉਂ, 31 ਮਾਰਚ

ਏਜੰਟ ਦੀ ਧੋਖਾਧੜੀ ਕਾਰਨ ਦੇਸ਼-ਨਿਕਾਲੇ ਵਾਲੇ ਹੁਕਮਾਂ ਦਾ ਸਾਹਮਣਾ ਕਰ ਰਹੇ 700 ਭਾਰਤੀ ਵਿਦਿਆਰਥੀਆਂ ਦੇ ਹੱਕ ‘ਚ ਇਮੀਗਰੇਸ਼ਨ ਅਤੇ ਰਫਿਊਜੀ ਕੈਨੇਡਾ (ਆਈਆਰਸੀਸੀ) ਦੇ ਟੋਰਾਂਟੋ ਦਫ਼ਤਰ ਦੇ ਸਾਹਮਣੇ ਅੱਜ ਪ੍ਰਦਰਸ਼ਨ ਕੀਤਾ ਗਿਆ। ਜਗਰਾਉਂ ਨਾਲ ਸਬੰਧਤ ਮਾਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਆਗੂ ਵਰੁਣ ਖੰਨਾ ਨੇ ਹਰਿੰਦਰ ਸਿੰਘ ਮਹਿਰੋਕ, ਚਮਨਦੀਪ ਸਿੰਘ ਤੇ ਹੋਰਨਾਂ ਨਾਲ ਮਿਲ ਕੇ ਇਸ ਮੁਜ਼ਾਹਰੇ ਦੀ ਅਗਵਾਈ ਕੀਤੀ। ਜਲੰਧਰ ਪੁਲੀਸ ਨੇ ਭਾਵੇਂ ਇਸ ਮਾਮਲੇ ‘ਚ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਇਨ੍ਹਾਂ ਵਿਦਿਆਰਥੀਆਂ ਦੇ ਪੱਖ ‘ਚ ਫ਼ੈਸਲਾ ਲੈਣ ਦੀ ਮੰਗ ਨੂੰ ਲੈ ਕੇ ਇਹ ਮੁਜ਼ਾਹਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਸੱਤ ਸੌ ਵਿਦਿਆਰਥੀ, ਜਿਨ੍ਹਾਂ ‘ਚ ਬਹੁਗਿਣਤੀ ‘ਚ ਪੰਜਾਬੀ ਹਨ, ਕਰੀਬ ਢਾਈ ਸਾਲ ਪਹਿਲਾਂ ਟੋਰਾਂਟੋ ਪੜ੍ਹਾਈ ਲਈ ਪੁੱਜੇ ਸਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਾਅਲੀ ਦਸਤਾਵੇਜ਼ ਏਜੰਟ ਨੇ ਲਾਏ ਪਰ ਇਸ ਦਾ ਖਮਿਆਜ਼ਾ ਹੁਣ ਇਹ ਵਿਦਿਆਰਥੀ ਭੁਗਤ ਰਹੇ ਹਨ। ਆਗੂਆਂ ਨੇ ਕਿਹਾ ਕਿ ਕੈਨੇਡੀਅਨ ਕਾਲਜਾਂ, ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਤੇ ਹੋਰ ਸਰਕਾਰੀ ਅਦਾਰਿਆਂ ਨੂੰ ਵਿਦਿਆਰਥੀਆਂ ਦੇ ਕੈਨੇਡਾ ‘ਚ ਦਾਖ਼ਲ ਹੋਣ ਤੋਂ ਪਹਿਲਾਂ ਪੇਪਰ ਦੇਖਣੇ ਚਾਹੀਦੇ ਸਨ। ਹੁਣ ਸਾਰਾ ਤੋੜਾ ਵਿਦਿਆਰਥੀਆਂ ਸਿਰ ਭੰਨ੍ਹਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕੈਨੇਡੀਅਨ ਸਰਕਾਰ ਨੂੰ ਧੋਖਾਧੜੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੂੰ ਦੇਸ਼-ਨਿਕਾਲਾ ਦੇਣ ਦੀ ਬਜਾਏ ਉਨ੍ਹਾਂ ਨੂੰ ਜ਼ਿੰਦਗੀ ‘ਚ ਅੱਗੇ ਵੱਧਣ ‘ਚ ਸਹਿਯੋਗ ਕਰਨਾ ਚਾਹੀਦਾ ਹੈ। ਇਸ ਸਮੇਂ ਰਵਿੰਦਰ ਔਲਖ, ਮਨਪ੍ਰੀਤ ਕੌਰ, ਰਮਨਜੋਤ ਕੌਰ, ਕਰਮਜੀਤ ਕੌਰ, ਰਣਵੀਰ ਸਿੰਘ, ਮਨਦੀਪ, ਬਲਦੇਵ ਰਹਿਪਾ, ਐਰਨ, ਜੈਜ, ਮਾਇਕਾ, ਕੁਲਦੀਪ ਬੋਪਾਰਾਏ ਤੇ ਚਰਨਜੀਤ ਸੰਧੂ ਨੇ ਵਿਦਿਆਰਥੀਆਂ ਦੇ ਹੱਕ ‘ਚ ਸੰਬੋਧਨ ਕੀਤਾ।



News Source link
#ਸਰ #ਤ #ਲਟਕਦ #ਡਪਰਟ #ਦ #ਤਲਵਰ #ਖ਼ਲਫ਼ #ਟਰਟ #ਦਆ #ਸੜਕ #ਤ #ਨਕਲ #ਵਦਆਰਥ

- Advertisement -

More articles

- Advertisement -

Latest article