27.8 C
Patiāla
Thursday, May 2, 2024

ਸਰਕਾਰ ਨੇ ਛੋਟੀਆਂ ਬੱਚਤ ਸਕੀਮਾਂ ’ਤੇ ਵਿਆਜ ਦਰਾਂ ਵਧਾਈਆਂ

Must read


ਨਵੀਂ ਦਿੱਲੀ: ਸਰਕਾਰ ਨੇ ਡਾਕਖਾਨੇ ਨਾਲ ਸਬੰਧਤ ਬਹੁਤੀਆਂ ਬੱਚਤ ਸਕੀਮਾਂ ਦੀਆਂ ਵਿਆਜ ਦਰਾਂ 0.7 ਫੀਸਦ ਤੱਕ ਵਧਾ ਦਿੱਤੀਆਂ ਹਨ। ਵਧੀਆਂ ਵਿਆਜ ਦਰਾਂ ਅਪਰੈਲ-ਜੂਨ 2023 ਦੀ ਪਹਿਲੀ ਤਿਮਾਹੀ ਲਈ ਹੋਣਗੀਆਂ। ਪੀਪੀਐੱਫ ਤੇ ਬੱਚਤ ਡਿਪਾਜ਼ਿਟ ’ਤੇ ਵਿਆਜ ਦਰਾਂ ਨੂੰ ਕ੍ਰਮਵਾਰ 7.1 ਫੀਸਦ ਤੇ 4 ਫੀਸਦ ’ਤੇ ਬਰਕਰਾਰ ਰੱਖਿਆ ਗਿਆ ਹੈ। ਵਿੱਤ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਹੋਰਨਾਂ ਬੱਚਤ ਸਕੀਮਾਂ ਵਿੱਚ ਵਿਆਜ ਦਰਾਂ ਨੂੰ 0.1 ਫੀਸਦ ਤੋਂ 0.7 ਫੀਸਦ ਤੱਕ ਵਧਾਇਆ ਗਿਆ ਹੈ। ਸਭ ਤੋਂ ਵੱਧ ਉਛਾਲ ਨੈਸ਼ਨਲ ਸੇਵਿੰਗਜ਼ ਸਰਟੀਫਿਕੇਟ (ਐੱਨਐੱਸਸੀ) ਦੇ ਵਿਆਜ ਵਿੱਚ ਕੀਤਾ ਗਿਆ ਹੈ। ਭਲਕ ਤੋਂ ਸ਼ੁਰੂ ਹੋ ਰਹੇ ਨਵੇਂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਲਈ ਐੱਨਐੱਸਸੀ ’ਤੇ 7 ਦੀ ਥਾਂ 7.5 ਫੀਸਦ ਵਿਆਜ ਮਿਲੇਗਾ। ਇਸੇ ਤਰ੍ਹਾਂ ਬੱਚੀਆਂ ਨਾਲ ਜੁੁੜੀ ਸੁਕੰਨਿਆ ਸਮ੍ਰਿਧੀ ਸਕੀਮ ਵਿੱਚ ਵਿਆਜ ਨੂੰ 7.6 ਫੀਸਦ ਤੋਂ ਵਧਾ ਕੇ 8 ਫੀਸਦ ਕਰ ਦਿੱਤਾ ਹੈ। ਸੀਨੀਅਰ ਸਿਟੀਜ਼ਨਜ਼ ਬੱਚਤ ਸਕੀਮ ਤੇ ਕਿਸਾਨ ਵਿਕਾਸ ਪੱਤਰ ਦੀ ਵਿਆਜ ਦਰ ਕ੍ਰਮਵਾਰ 8 ਦੀ ਥਾਂ 8.2 ਫੀਸਦ ਅਤੇ 7.2 ਫੀਸਦ ਦੀ ਥਾਂ 7.6 ਫੀਸਦ ਹੋਵੇਗੀ। ਕੇਵੀਪੀ ਸਕੀਮ ਵਿੱਚ ਹੁਣ 120 ਮਹੀਨਿਆਂ ਦੀ ਬਜਾਏ  115 ਮਹੀਨਿਆਂ ਬਾਅਦ ਪੈਸੇ ਮਿਲ ਜਾਣਗੇ। ਮਾਸਿਕ ਆਮਦਨ ਸਕੀਮ ਨੂੰ 30 ਅਧਾਰ ਅੰਕ ਵਧਾ ਕੇ 7.4 ਫੀਸਦ ਕਰ ਦਿੱਤਾ ਗਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article