33.7 C
Patiāla
Sunday, May 19, 2024

ਭਾਰਤ ਪੈਟਰੋਲੀਅਮ ਨੇ ਜਿੱਤਿਆ ਵਾਲੀਬਾਲ ਕੱਪ

Must read


ਕਾਹਨੂੰਵਾਨ (ਵਰਿੰਦਰਜੀਤ ਸਿੰਘ): ਛੋਟਾ ਘੱਲੂਘਾਰਾ ਸਪੋਰਟਸ ਕਲੱਬ ਵੱਲੋਂ ਸਥਾਨਕ ਕਸਬੇ ਦੇ ਸ਼ਹੀਦੀ ਪਾਰਕ ਵਿੱਚ ਕੌਮੀ ਪੱਧਰ ’ਤੇ ਕਰਵਾਏ ਗਏ 11ਵੇਂ ਵਾਲੀਬਾਲ ਟੂਰਨਾਮੈਂਟ ਵਿੱਚ ਪੰਜਾਬ ਸਪੋਰਟਸ ਦੀ ਟੀਮ ਨੂੰ ਹਰਾ ਕੇ ਭਾਰਤ ਪੈਟਰੋਲੀਅਮ ਦੀ ਟੀਮ ਜੇਤੂ ਰਹੀ ਅਤੇ ਭਾਰਤੀ ਜਲ ਸੈਨਾ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਜਾਣਕਾਰੀ ਦਿੰਦਿਆਂ ਰਸ਼ਪਾਲ ਸਿੰਘ ਲਵਲੀ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਪੰਜਾਬ ਸਪੋਰਟਸ, ਹਰਿਆਣਾ ਸਪੋਰਟਸ, ਭਾਰਤ ਪੈਟਰੋਲੀਅਮ, ਭਾਰਤੀ ਜਲ ਸੈਨਾ, ਉੱਤਰ ਰੇਲਵੇ ਅਤੇ ਕੇਰਲਾ ਇਲੈੱਕਟਰੀਸਿਟੀ ਬੋਰਡ ਦੀਆਂ ਵਾਲੀਬਾਲ ਟੀਮਾਂ ਵਿਚਾਲੇ ਮੁਕਾਬਲੇ ਹੋਏ। ਦੋ ਦਿਨਾ ਟੂਰਨਾਮੈਂਟ ਦੌਰਾਨ ਭਾਰਤ ਪੈਟਰੋਲੀਅਮ ਬਨਾਮ ਭਾਰਤੀ ਜਲ ਸੈਨਾ, ਉੱਤਰੀ ਰੇਲਵੇ ਬਨਾਮ ਪੰਜਾਬ, ਭਾਰਤੀ ਜਲ ਸੈਨਾ ਬਨਾਮ ਹਰਿਆਣਾ ਅਤੇ ਕੇਰਲਾ ਬਿਜਲੀ ਬੋਰਡ ਆਪਸ ਵਿੱਚ ਭਿੜੀਆਂ। ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਵਜੋਂ ਪੁੱਜੇ ਐੱਸਐੱਸਪੀ ਮਨੋਜ ਠਾਕੁਰ, ਐੱਸਐੱਚਓ ਸੁਰਿੰਦਰਪਾਲ ਸਿੰਘ ਅਤੇ ਐੱਸਐੱਚਓ ਸੁਖਜੀਤ ਸਿੰਘ ਨੇ ਨਕਦ ਇਨਾਮ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ। ਇਸ ਮੌਕੇ ਸਰਪੰਚ ਠਾਕੁਰ ਆਫ਼ਤਾਬ, ਸਤਨਾਮ ਸਿੰਘ ਲਵਲੀ ਵਾਲੇ, ਕਲੱਬ ਮੈਂਬਰ ਗੁਰਮੀਤ ਸਿੰਘ, ਸਨਮ ਅਤੇ ਬਿਕਰਮ ਹਾਜ਼ਰ ਸਨ।





News Source link

- Advertisement -

More articles

- Advertisement -

Latest article