41.4 C
Patiāla
Monday, May 6, 2024

ਖ਼ਾਲਿਸਤਾਨ ਸਮਰਥਕਾਂ ਨੇ ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਤੇ ਪ੍ਰਦਰਸ਼ਨ ਕੀਤਾ

Must read


ਨਿਊਯਾਰਕ, 27 ਮਾਰਚ

ਭਾਰਤ ’ਚ ਭਗੌੜੇ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿਚ ਵੱਡੀ ਗਿਣਤੀ ਵਿਚ ਖਾਲਿਸਤਾਨ ਸਮਰਥਕਾਂ ਨੇ ਅਮਰੀਕਾ ਵਿਚ ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿਖੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਰਿਚਮੰਡ ਹਿੱਲ ਇਲਾਕੇ ਦੇ ਬਾਬਾ ਮੱਖਣ ਸ਼ਾਹ ਲੁਬਨਾ ਸਿੱਖ ਸੈਂਟਰ ਤੋਂ ਕਾਰ ਰੈਲੀ ਕੱਢੀ, ਜੋ ਭਾਰੀ ਸੁਰੱਖਿਆ ਹੇਠ ਐਤਵਾਰ ਦੁਪਹਿਰ ਨੂੰ ਡਾਊਨਟਾਊਨ ਮੈਨਹਟਨ ਦੇ ਮਸ਼ਹੂਰ ਟਾਈਮਜ਼ ਸਕੁਏਅਰ ‘ਤੇ ਸਮਾਪਤ ਹੋਈ। ਕਾਰਾਂ ’ਤੇ ਖਾਲਿਸਤਾਨੀ ਝੰਡੇ ਲੱਗੇ ਸਨ ਤੇ ਅਤੇ ਉੱਚੀ ਆਵਾਜ਼ ਵਿੱਚ ਸੰਗੀਤ ਅਤੇ ਹਾਰਨ ਵਜਾਏ ਜਾ ਰਹੇ ਸਨ। ‘ਐਲਈਡੀ ਮੋਬਾਈਲ ਬਿਲਬੋਰਡ’ ਟਰੱਕਾਂ ’ਤੇ ਅੰਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ ਸਨ। ਨਿਊਯਾਰਕ ਦੇ ਪ੍ਰਸਿੱਧ ਟਿਕਾਣੇ ‘ਤੇ ਮਰਦ, ਔਰਤਾਂ ਅਤੇ ਬੱਚੇ ਵੱਡੀ ਗਿਣਤੀ ‘ਚ ਇਕੱਠੇ ਹੋਏ। ਉਨ੍ਹਾਂ ਦੇ ਹੱਥਾਂ ਵਿੱਚ ਖਾਲਿਸਤਾਨ ਦੇ ਝੰਡੇ ਸਨ ਅਤੇ ਉਹ ਨਾਅਰੇ ਲਗਾ ਰਹੇ ਸਨ।



News Source link
#ਖਲਸਤਨ #ਸਮਰਥਕ #ਨ #ਨਊਯਰਕ #ਦ #ਟਈਮਜ #ਸਕਏਅਰ #ਤ #ਪਰਦਰਸਨ #ਕਤ

- Advertisement -

More articles

- Advertisement -

Latest article