25.1 C
Patiāla
Friday, May 3, 2024

ਅਮਰੀਕਾ ਦੇ ਗੁਰਦੁਆਰੇ ’ਚ ਦੋ ਵਿਅਕਤੀਆਂ ਨੂੰ ਗੋਲੀ ਮਾਰੀ

Must read


ਨਿਊਯਾਰਕ (ਅਮਰੀਕਾ), 27 ਮਾਰਚ

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਗੁਰਦੁਆਰੇ ਵਿਚ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਇਸ ਘਟਨਾ ਨੂੰ ‘ਨਫ਼ਰਤੀ ਅਪਰਾਧ’ ਨਾਲ ਜੋੜਨ ਤੋਂ ਇਨਕਾਰ ਕੀਤਾ ਹੈ। ਸੈਕਰਾਮੈਂਟੋ ਕਾਊਂਟੀ ਸ਼ੈਰਿਫ ਦੇ ਦਫਤਰ ਦੇ ਬੁਲਾਰੇ ਸਾਰਜੈਂਟ ਅਮਰ ਗਾਂਧੀ ਅਨੁਸਾਰ ਗੋਲੀਬਾਰੀ ਐਤਵਾਰ ਬਾਅਦ ਦੁਪਹਿਰ 2:30 ਵਜੇ ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ਵਿੱਚ ਹੋਈ। ਇਹ ਘਟਨਾ ਗੁਰਦੁਆਰੇ ਵਿੱਚ ਪਹਿਲੇ ਨਗਰ ਕੀਰਤਨ ਦੌਰਾਨ ਹੋਈ। ‘ਸੈਕਰਾਮੈਂਟੋ ਬੀ’ ਅਖਬਾਰ ਦੀ ਖਬਰ ਮੁਤਾਬਕ ਸ੍ਰੀ ਗਾਂਧੀ ਨੇ ਕਿਹਾ ਕਿ ਗੁਰਦੁਆਰੇ ‘ਚ ਦੋ ਬੰਦਿਆਂ ਵਿਚਾਲੇ ਲੜਾਈ ਹੋ ਗਈ। ਇਕ ਨੇ ਦੂਜੇ ਦੇ ਦੋਸਤ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਲੜਾਈ ਵਿਚ ਸ਼ਾਮਲ ਦੂਜੇ ਵਿਅਕਤੀ ਨੇ ਉਸ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਿਸ ਨੇ ਉਸ ਦੇ ਦੋਸਤ ਨੂੰ ਗੋਲੀ ਮਾਰੀ। ਇਸ ਮਗਰੋਂ ਉਹ ਫ਼ਰਾਰ ਹੋ ਗਿਆ। ਦੋਵੇਂ ਵਿਅਕਤੀ ਹਸਪਤਾਲ ’ਚ ਦਾਖਲ ਹਨ ਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।



News Source link
#ਅਮਰਕ #ਦ #ਗਰਦਆਰ #ਚ #ਦ #ਵਅਕਤਆ #ਨ #ਗਲ #ਮਰ

- Advertisement -

More articles

- Advertisement -

Latest article