31.5 C
Patiāla
Friday, April 26, 2024

ਗੁਜਰਾਤ: ਸੀਬੀਆਈ ਵੱਲੋਂ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤੇ ਡੀਜੀਐੱਫਟੀ ਦੇ ਜਾਇੰਟ ਡਾਇਰੈਕਟਰ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰੀ

Must read


ਰਾਜਕੋਟ, 25 ਮਾਰਚ

ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਦੇ ਸੀਨੀਅਰ ਅਧਿਕਾਰੀ ਦੀ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਇੱਥੇ ਆਪਣੇ ਚੌਥੀ ਮੰਜ਼ਿਲ ਦੇ ਦਫਤਰ ਤੋਂ ਕਥਿਤ ਤੌਰ ‘ਤੇ ਛਾਲ ਮਾਰਨ ਤੋਂ ਬਾਅਦ ਅੱਜ ਸਵੇਰੇ ਮੌਤ ਹੋ ਗਈ। ਡੀਜੀਐੰਫਟੀ ਦੇ ਜਾਇੰਟ ਡਾਇਰੈਕਟਰ ਜਵਾਰੀ ਮਲ ਬਿਸ਼ਨੋਈ (44) ਨੂੰ ਸ਼ੁੱਕਰਵਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕਥਿਤ ਤੌਰ ‘ਤੇ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਸੀਬੀਆਈ ਨੇ ਇਮਾਰਤ ਦੀ ਚੌਥੀ ਮੰਜ਼ਿਲ ‘ਤੇ ਸਥਿਤ ਉਸ ਦੇ ਦਫ਼ਤਰ ਦੀ ਤਲਾਸ਼ੀ ਲਈ। ਡੀਜੀਐੱਫਟੀ ਸਰਕਾਰੀ ਸੰਸਥਾ ਹੈ, ਜੋ ਦੇਸ਼ ਦੀ ਵਿਦੇਸ਼ੀ ਵਪਾਰ ਨੀਤੀ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੈ। ਸੀਬੀਆਈ ਨੇ ਪੂਰੀ ਰਾਤ ਉਸ ਦੇ ਦਫ਼ਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ ਸਵੇਰੇ ਕਰੀਬ 9.45 ਵਜੇ ਇਸ ਨੂੰ ਪੂਰਾ ਕਰਨ ਹੀ ਵਾਲੀ ਸੀ ਕਿ ਦੋਸ਼ੀ ਅਚਾਨਕ ਬਿਸ਼ਨੋਈ ਖਿੜਕੀ ਵੱਲ ਭੱਜਿਆ ਅਤੇ ਛਾਲ ਮਾਰ ਦਿੱਤੀ। ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਬਿਸ਼ਨੋਈ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 



News Source link

- Advertisement -

More articles

- Advertisement -

Latest article