37.2 C
Patiāla
Friday, April 26, 2024

ਟੈਕਸ ਨਾ ਦੇਣ ਵਾਲਿਆਂ ਦੀ ਪਛਾਣ ਲਈ ਆਮਦਨ ਕਰ ਅੰਕੜਿਆਂ ਦੀ ਜਾਂਚ ਕਰੇਗਾ ਜੀਐੱਸਟੀ ਵਿਭਾਗ

Must read


ਨਵੀਂ ਦਿੱਲੀ, 19 ਮਾਰਚ

ਜੀਐੱਸਟੀ ਵਿਭਾਗ ਛੇਤੀ ਹੀ ਕੰਪਨੀਆਂ ਅਤੇ ਮਾਹਿਰਾਂ ਦੇ ਆਮਦਨ ਕਰ ਰਿਟਰਨ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲੇ (ਐੱਮਸੀਏ) ਕੋਲ ਜਮ੍ਹਾਂ ਦਸਤਾਵੇਜ਼ਾਂ ਦੇ ਅੰਕੜਿਆ ਦਾ ਅਧਿਐਨ ਸ਼ੁਰੂ ਕਰੇਗਾ। ਇਸ ਕਦਮ ਦਾ ਮਕਸਦ ਟੈਕਸ ਆਧਾਰ ਨੂੰ ਵਧਾਉਣਾ ਅਤੇ ਇਹ ਪਤਾ ਲਾਉਣਾ ਹੈ ਕਿ ਕੰਪਨੀਆਂ ਆਪਣੀ ਜੀਐੱਸਟੀ ਦੇਣਦਾਰੀ ਨੂੰ ਪੂਰੀ ਤਰ੍ਹਾਂ ਅਦਾ ਕਰ ਰਹੀਆਂ ਹਨ ਜਾਂ ਨਹੀਂ। ਇਸ ਸਮੇਂ ਮਾਲ ਅਤੇ ਸੇਵਾ ਕਰ (ਜੀਐੱਸਟੀ) ਤਹਿਤ 1.39 ਕਰੋੜ ਰਜਿਸਟਰਡ ਕਾਰੋਬਾਰ ਅਤੇ ਮਾਹਿਰ ਹਨ। ਮੈਨੂੰਫੈਕਚਰਿੰਗ ’ਚ 40 ਲੱਖ ਰੁਪਏ ਅਤੇ ਸੇਵਾ ਖੇਤਰ ’ਚ 20 ਲੱਖ ਰੁਪਏ ਤੋਂ ਵਧ ਦੇ ਸਾਲਾਨਾ ਕਾਰੋਬਾਰ ਵਾਲੀਆਂ ਕੰਪਨੀਆਂ ਲਈ ਖੁਦ ਨੂੰ ਜੀਐੱਸਟੀ ਤਹਿਤ ਰਜਿਸਟਰਡ ਕਰਨਾ ਅਤੇ ਟੈਕਸ ਰਿਟਰਨ ਦਾਖ਼ਲ ਕਰਨਾ ਜ਼ਰੂਰੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਅੰਕੜਿਆਂ ਦੇ ਅਧਿਐਨ ਦੌਰਾਨ ਉਨ੍ਹਾਂ ਸੰਸਥਾਵਾਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਜਿਨ੍ਹਾਂ ਨੂੰ ਛੋਟ ਨਹੀਂ ਮਿਲੀ ਹੈ ਅਤੇ ਜਿਨ੍ਹਾਂ ਨੂੰ ਜੀਐੱਸਟੀ ਤਹਿਤ ਰਜਿਸਟਰੇਸ਼ਨ ਕਰਨ ਅਤੇ ਮਾਸਿਕ ਜਾਂ ਤਿਮਾਹੀ ਰਿਟਰਨ ਦਾਖ਼ਲ ਕਰਨ ਦੀ ਲੋੜ ਹੈ। ਇਹ ਵੀ ਪਤਾ ਲਾਇਆ ਜਾਵੇਗਾ ਕਿ ਕੋਈ ਜੀਐੱਸਟੀ ਚੋਰੀ ਤਾਂ ਨਹੀਂ ਹੋ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਪਹਿਲੇ ਪੜਾਅ ਦੌਰਾਨ ਆਮਦਨ ਕਰ ਵਿਭਾਗ ਅਤੇ ਜੀਐੱਸਟੀ ਅੰਕੜਿਆਂ ਨੂੰ ਮਿਲਾਇਆ ਜਾਵੇਗਾ। ਇਸ ਮਗਰੋਂ ਐੱਮਸੀਏ ਦੇ ਅੰਕੜਿਆਂ ਨਾਲ ਮੇਲਿਆ ਜਾਵੇਗਾ। -ਪੀਟੀਆਈ



News Source link

- Advertisement -

More articles

- Advertisement -

Latest article