20.4 C
Patiāla
Thursday, May 2, 2024

ਕੈਨੇਡਾ ਭੇਜੇ 700 ਵਿਦਿਆਰਥੀਆਂ ਨੂੰ ਜਾਅਲੀ ਦਸਤਾਵੇਜ਼ ਜਾਰੀ ਕਰਨ ਵਾਲੇ ਟਰੈਵਲ ਏਜੰਟ ਦਫ਼ਤਰ ਦਾ ਪਤਾ ਲੱਗਿਆ: ਜਲੰਧਰ ਪੁਲੀਸ

Must read


ਚੰਡੀਗੜ੍ਹ, 16 ਮਾਰਚ

ਜਲੰਧਰ ਪੁਲੀਸ ਨੇ ਅੱਜ ਕਿਹਾ ਕਿ ਉਸ ਨੇ ਕੈਨੇਡਾ ਤੋਂ ਵਾਪਸ ਭੇਜੇ ਜਾ ਰਹੇ 700 ਭਾਰਤੀ ਵਿਦਿਆਰਥੀਆਂ ਨੂੰ ਜਾਅਲੀ ਦਸਤਾਵੇਜ਼ ਜਾਰੀ ਕਰਨ ਵਾਲੇ ਟਰੈਵਲ ਏਜੰਟ ਦੇ ਦਫਤਰ ਦਾ ਪਤਾ ਲਗਾਇਆ ਹੈ। ਪੁਲੀਸ ਨੇ ਦੱਸਿਆ ਕਿ ਦਫ਼ਤਰ ਸ਼ਹਿਰ ਦੇ ਬੱਸ ਅੱਡੇ ਨੇੜੇ ਹੈ ਪਰ ਛੇ ਮਹੀਨਿਆਂ ਤੋਂ ਬੰਦ ਹੈ। ਉਨ੍ਹਾਂ ਕਿਹਾ ਕਿ ਉਹ ਹੋਰ ਵੇਰਵਿਆਂ ਦੀ ਤਸਦੀਕ ਕਰ ਰਹੇ ਹਨ ਅਤੇ ਹਾਲੇ ਤੱਕ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ। ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ 700 ਤੋਂ ਵੱਧ ਭਾਰਤੀਆਂ ਨੂੰ ਜਲੰਧਰ ਸਥਿਤ ਟਰੈਵਲ ਏਜੰਟ ਵੱਲੋਂ ਜਾਰੀ ਕੀਤੇ ਜਾਅਲੀ ਦਸਤਾਵੇਜ਼ ਜਮ੍ਹਾਂ ਕਰਾਉਣ ਕਰਕੇ ਡਿਪੋਰਟ ਕੀਤਾ ਜਾ ਰਿਹਾ ਹੈ। ਵਿਦਿਆਰਥੀ 2018-19 ‘ਚ ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਸਨ ਪਰ ਹਾਲ ਹੀ ‘ਚ ਕੈਨੇਡਾ ‘ਚ ਪੱਕੀ ਰਿਹਾਇਸ਼ ਲਈ ਅਪਲਾਈ ਕਰਨ ‘ਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ।





News Source link

- Advertisement -

More articles

- Advertisement -

Latest article