31.7 C
Patiāla
Saturday, May 4, 2024

ਲਾਹੌਰ ਦੇ ਹਾਲਾਤ ਜੰਗ-ਏ- ਮੈਦਾਨ ਵਰਗੇ: ਇਮਰਾਨ ਨੂੰ ਗ੍ਰਿਫ਼ਤਾਰ ਕਰਨ ਲਈ ਰੇਂਜਰਾਂ ਨੂੰ ਸੱਦਿਆ, ਖ਼ਾਨ ਨੇ ਕਿਹਾ,‘ਮੈਨੂੰ ਅਗਵਾ ਕਰਕੇ ਕਤਲ ਕਰਨ ਦੀ ਸਾਜ਼ਿਸ਼’

Must read


ਲਾਹੌਰ (ਪਾਕਿਸਤਾਨ), 15 ਮਾਰਚ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਜੋ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਅਦਾਲਤ ਵਿੱਚ ਪੇਸ਼ ਹੋਣ ਵਿੱਚ ਅਸਫਲ ਰਹੇ ਹਨ, ਨੂੰ ਗ੍ਰਿਫਤਾਰ ਕਰਨ ਦੀ ਤਾਜ਼ਾ ਕੋਸ਼ਿਸ਼ ਵਿੱਚ ਹੁਣ ਪੰਜਾਬ ਰੇਂਜਰਾਂ ਦੀ ਟੁਕੜੀ ਇੱਥੇ ਉਨ੍ਹਾਂ ਦੀ ਜ਼ਮਾਨ ਪਾਰਕ ਸਥਿਤ ਰਿਹਾਇਸ਼ ਦੇ ਬਾਹਰ ਪੁਲੀਸ ਕਰਮਚਾਰੀਆਂ ਨਾਲ ਰਲ ਗਈ ਹੈ। ਲਾਹੌਰ ਦਾ ਜ਼ਮਾਨ ਪਾਰਕ ਇਲਾਕਾ ਜੰਗ ਦੇ ਮੈਦਾਨ ਵਰਗਾ ਲੱਗ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਰੋਕਣ ਲਈ ਖ਼ਾਨ ਦੇ ਸਮਰਥਕਾਂ ਤੇ ਪੁਲੀਸ ਵਿਚਾਲੇ ਝੜਪ ਤੋਂ ਬਾਅਦ ਸੜਕਾਂ ‘ਤੇ ਅੱਥਰੂ ਗੈਸ ਦੇ ਗੋਲੇ, ਫੂਕੇ ਟਾਇਰ ਅਤੇ ਵਾਹਨ ਦਾ ਮਲਬਾ ਖਿੱਲਰਿਆ ਹੋਇਆ। ਇਸ ਝੜਪ ਵਿੱਚ ਦਰਜਨਾਂ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਲਾਹੌਰ ਦੇ ਜ਼ਮਾਨ ਪਾਰਕ ਇਲਾਕੇ ‘ਚ ਮੰਗਲਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਵਰਕਰਾਂ ਅਤੇ ਪੁਲੀਸ ਵਿਚਾਲੇ ਝੜਪ ਹੋ ਗਈ।

ਤੋਸ਼ਾਖਾਨਾ ਮਾਮਲੇ ‘ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਇਸਲਾਮਾਬਾਦ ਪੁਲੀਸ ਬਖ਼ਤਰਬੰਦ ਗੱਡੀਆਂ ਲੈ ਕੇ ਪੀਟੀਆਈ ਮੁਖੀ ਖਾਨ ਨੂੰ ਉਨ੍ਹਾਂ ਦੇ ਲਾਹੌਰ ਸਥਿਤ ਘਰ ਤੋਂ ਗ੍ਰਿਫਤਾਰ ਕਰਨ ਪਹੁੰਚੀ। ਖਾਨ (70) ‘ਤੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਮਿਲੇ ਤੋਹਫ਼ਿਆਂ ਨੂੰ ਤੋਸ਼ਾਖਾਨੇ ਤੋਂ ਘੱਟ ਭਾਅ ‘ਤੇ ਖਰੀਦਣ ਅਤੇ ਮੁਨਾਫੇ ਲਈ ਵੇਚਣ ਦਾ ਦੋਸ਼ ਹੈ। ਇਮਰਾਨ ਖ਼ਾਨ ਨੇ ਅੱਜ ਟਵੀਟ ਕੀਤਾ, ‘ਸਪੱਸ਼ਟ ਤੌਰ ‘ਤੇ ‘ਗ੍ਰਿਫਤਾਰੀ’ ਦਾ ਦਾਅਵਾ ਮਹਿਜ਼ ਡਰਾਮਾ ਹੈ, ਕਿਉਂਕਿ ਅਸਲ ਇਰਾਦਾ ਮੈਨੂੰ ਅਗਵਾ ਕਰਕੇ ਕਤਲ ਕਰਨਾ ਹੈ। ਅੱਥਰੂ ਗੈਸ ਤੇ ਜਲ ਤੋਪਾਂ ਤੋਂ ਬਾਅਦ ਪੁਲੀਸ ਨੇ ਗੋਲੀਆਂ ਚਲਾਈਆਂ। ਮੈਂ ਬੀਤੀ ਸ਼ਾਮ ਬਾਂਡ ‘ਤੇ ਦਸਤਖਤ ਕੀਤੇ ਪਰ ਪੁਲੀਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਨੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੀ ਨੀਅਤ ਖ਼ਰਾਬ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ।’





News Source link

- Advertisement -

More articles

- Advertisement -

Latest article