29.4 C
Patiāla
Saturday, May 11, 2024

ਰਿਸ਼ਵਤ ਲੈਣ ਦੇ ਦੋਸ਼ ਹੇਠ ਜੇਈ ਗ੍ਰਿਫਤਾਰ

Must read


ਅਵਤਾਰ ਸਿੰਘ ਧਾਲੀਵਾਲ

ਭਾਈਰੂਪਾ, 15 ਮਾਰਚ

ਵਿਜੀਲੈਂਸ ਬਿਊਰੋ ਨੇ ਸਬ-ਡਵੀਜਨ ਭਾਈਰੂਪਾ ਵਿੱਚ ਤਾਇਨਾਤ ਪਾਵਰਕੌਮ ਦੇ ਜੇਈ ਨੂੰ ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਅਨੁਸਾਰ ਪਿੰਡ ਦੁੱਲੇਵਾਲਾ ਦੇ ਕਿਸਾਨ ਗੁਰਤੇਜ ਸਿੰਘ ਨੇ ਆਪਣੇ ਖੇਤ ਵਿੱਚ ਮੋਟਰ ਕੁਨੈਕਸ਼ਨ ਦੇ ਨਵੇਂ ਟਰਾਂਸਫਾਰਮਰ ਲਈ ਅਪਲਾਈ ਕੀਤਾ ਸੀ ਤੇ ਜੇਈ ਪੁਨੀਤ ਨੇ ਕਿਸਾਨ ਕੋਲੋਂ 12000 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਮੰਗੀ। ਕਿਸਾਨ ਕੋਲੋਂ ਜੇਈ 4000 ਰੁਪਏ ਪਹਿਲਾਂ ਹੀ ਲੈ ਚੁੱਕਾ ਸੀ ਬਾਕੀ ਰਹਿੰਦੀ ਰਕਮ ਮੰਗ ਰਿਹਾ ਸੀ। ਸ਼ਿਕਾਇਤ ਮਿਲਣ ’ਤੇ ਵਿਜੀਲੈਂਸ ਬਿਉਰੋ ਨੇ ਜਾਲ ਵਿਛਾਇਆ ਤਾਂ ਮੁਲਜ਼ਮ ਨੁੂੰ 8000 ਰੁਪਏ ਦੀ ਰਕਮ ਹਾਸਲ ਕਰਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਕਾਬੂ ਕਰ ਲਿਆ। ਮੁਲਜ਼ਮ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।





News Source link

- Advertisement -

More articles

- Advertisement -

Latest article