29.2 C
Patiāla
Saturday, April 27, 2024

ਗੰਢਿਆਂ ਦੇ ਘਟਦੇ ਭਾਅ ਨੇ ਕਿਸਾਨ ਰੁਆਏ

Must read


ਨਵੀਂ ਦਿੱਲੀ (ਕਰਮ ਪ੍ਰਕਾਸ਼): ਦੇਸ਼ ਭਰ ਵਿੱਚ ਮਹੀਨੇ ਅੰਦਰ ਹੀ ਗੰਢਿਆਂ ਦੀਆਂ ਕੀਮਤਾਂ ਵਿੱਚ 40 ਫੀਸਦੀ ਗਿਰਾਵਟ ਆਉਣ ਕਾਰਨ ਕਿਸਾਨ ਆਪਣੀ ਫਸਲ ਨਸ਼ਟ ਕਰਨ ਲਈ ਮਜਬੂਰ ਹੋ ਰਹੇ ਹਨ। ਖਪਤਕਾਰ ਮਾਮਲਿਆਂ ਨਾਲ ਸਬੰਧਿਤ ਵਿਭਾਗ ਦੇ ਭਾਅ ਦੀ ਨਿਗਰਾਨੀ ਕਰਨ ਵਾਲੇ ਮਹਿਕਮੇ ਮੁਤਾਬਿਕ ਏਸ਼ੀਆ ਦੀ ਸਭ ਤੋਂ ਵੱਡੀ ਗੰਢਿਆਂ ਦੀ ਥੋਕ ਮਾਰਕੀਟ ਨਾਸਿਕ (ਮਹਾਰਾਸ਼ਟਰ) ਵਿੱਚ ਪਹਿਲੀ ਫਰਵਰੀ ਨੂੰ ਗੰਢਿਆਂ ਦਾ ਭਾਅ 1450 ਪ੍ਰਤੀ ਕੁਇੰਟਲ ਸੀ ਜੋ 28 ਫਰਵਰੀ ਤੱਕ ਡਿੱਗ ਕੇ 685 ਰੁਪਏ ਰਹਿ ਗਿਆ ਹੈ। ਸਿਰਫ 28 ਦਿਨਾਂ ਵਿੱਚ ਹੀ ਭਾਅ ਵਿੱਚ 47 ਫੀਸਦੀ ਗਿਰਾਵਟ ਆਈ ਹੈ। ਇਸੇ ਵਕਫੇ ਦੌਰਾਨ ਚੰਡੀਗੜ੍ਹ ਵਿੱਚ ਗੰਢਿਆਂ ਦਾ ਭਾਅ 2500 ਪ੍ਰਤੀ ਕੁਇੰਟਲ ਤੋਂ 1450 ਰੁਪਏ ’ਤੇ ਅੱਪੜ ਆਇਆ ਹੈ। ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਫਸਲ ’ਤੇ ਆਈ ਲਾਗਤ ਵੀ ਨਹੀਂ ਮੁੜ ਰਹੀ ਹੈ। ਅਜਿਹੇ ਹਾਲਾਤ ਵਿੱਚ ਵਿਚੋਲੀਏ ਹੀ ਫਾਇਦਾ ਚੁੱਕ ਰਹੇ ਹਨ।  



News Source link

- Advertisement -

More articles

- Advertisement -

Latest article