33.5 C
Patiāla
Friday, May 3, 2024

ਦੋਆਬੇ ਦੀਆਂ ਪੁਰੇਵਾਲ ਖੇਡਾਂ ਦਾ ਸ਼ਾਨਦਾਰ ਆਗਾਜ਼

Must read


ਸੁਰਜੀਤ ਮਜਾਰੀ

ਬੰਗਾ, 4 ਮਾਰਚ

ਦੋਆਬੇ ਦੀ ਮਿਨੀ ਓਲੰਪਿਕਸ ਵਜੋਂ ਜਾਣੀਆਂ ਜਾਂਦੀਆਂ ਹਕੀਮਪੁਰ ਦੀਆਂ 26ਵੀਆਂ ਪੁਰੇਵਾਲ ਖੇਡਾਂ ਅੱਜ ਨਿਰੰਜਣ ਸਿੰਘ ਯਾਦਗਾਰੀ ਸਟੇਡੀਅਮ ਜਗਤਪੁਰ ਵਿੱਚ ਉਦਘਾਟਨੀ ਸਮਾਗਮ ਨਾਲ ਸ਼ੁਰੂ ਹੋ ਗਈਆਂ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਜੀਤ ਸਿੰਘ ਸਰਹਾਲ ਬੰਗਾ ਨੇ ਕਬੱਡੀ ਤੇ ਕੁਸ਼ਤੀ ਮੁਕਾਬਲੇ ਸ਼ੁਰੂ ਕਰਵਾ ਕੇ ਖੇਡਾਂ ਦਾ ਉਦਘਾਟਨ ਕੀਤਾ।

ਕੁਲਜੀਤ ਸਿੰਘ ਸਰਹਾਲ ਨੇ ਕਿਹਾ ਕਿ ਅਜਿਹੇ ਪੇਂਡੂ ਖੇਡ ਮੇਲੇ ਸਾਡੀਆਂ ਖੇਡਾਂ ਦਾ ਆਧਾਰ ਹਨ, ਜਿੱਥੋਂ ਖਿਡਾਰੀਆਂ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪੁਰੇਵਾਲ ਪਰਿਵਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਖੇਡਾਂ ਨੂੰ ਵੱਡੀ ਦੇਣ ਹੈ। ਕੌਮਾਂਤਰੀ ਕਬੱਡੀ ਤੇ ਕੁਸ਼ਤੀ ਖਿਡਾਰੀ ਮਲਕੀਤ ਸਿੰਘ ਪੁਰੇਵਾਲ ਨੂੰ ਸਮਰਪਿਤ ਦੋ ਰੋਜ਼ਾ ਪੁਰੇਵਾਲ ਖੇਡ ਮੇਲੇ ਦੇ ਉਦਘਾਟਨ ਨਾਲ ਹੀ ਭਾਰ ਵਰਗ ਅਤੇ ਅੰਡਰ-21 ਕਬੱਡੀ ਦੇ ਮੁਕਾਬਲੇ ਸ਼ੁਰੂ ਹੋਏ। ਕੁਸ਼ਤੀ ਦੇ ਮੈਟ ’ਤੇ ਭਾਰਤੀ ਕੁਸ਼ਤੀ ਟੀਮ ਦੇ ਸਾਬਕਾ ਚੀਫ ਕੋਚ ਰਹੇ ਪੀਆਰ ਸੌਂਧੀ ਦੀ ਅਗਵਾਈ ਵਿੱਚ ਮੁੰਡਿਆਂ ਤੇ ਕੁੜੀਆਂ ਦੀ ਸੀਨੀਅਰ ਅਤੇ ਜੂਨੀਅਰ ਵਰਗ ਦੀ ਪੰਜਾਬ ਸਟੇਟ ਕੁਸ਼ਤੀ ਚੈਂਪੀਅਨਸ਼ਿਪ ਸ਼ੁਰੂ ਹੋ ਗਈ।

ਖੇਡ ਮੁਕਾਬਲਿਆਂ ਦੌਰਾਨ ਪ੍ਰੋ. ਮੱਖਣ ਸਿੰਘ ਹਕੀਮਪੁਰ, ਕਰਮਦੀਨ, ਤੇਲੂ ਰਾਮ ਨੇ ਆਪਣੀ ਕੁਮੈਂਟਰੀ ਕਲਾ ਨਾਲ ਰੰਗ ਬੰਨ੍ਹਿਆ। ਖੇਡਾਂ ਦੇ ਮੁੱਖ ਪ੍ਰਬੰਧਕ ਗੁਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਭਲਕੇ ਕਬੱਡੀ ਦੀਆਂ ਚੋਟੀ ਦੀਆਂ ਅਕੈਡਮੀਆਂ ਦੇ ਮੈਚ, ਕੁਸ਼ਤੀ ਮੁਕਾਬਲਿਆਂ ਦੇ ਫ਼ਾਈਨਲ, ਅਥਲੈਟਿਕਸ ਦੇ ਟਰੈਕ ਈਵੈਂਟ, ਰਵਾਇਤੀ ਤੇ ਵਿਰਾਸਤੀ ਖੇਡਾਂ ਦੇ ਨਾਲ ਘੋੜਸਵਾਰਾਂ ਦੀ ਨੇਜ਼ਾਬਾਜ਼ੀ ਖਿੱਚ ਦਾ ਕੇਂਦਰ ਹੋਵੇਗੀ।





News Source link

- Advertisement -

More articles

- Advertisement -

Latest article