28.7 C
Patiāla
Monday, May 6, 2024

ਉਮੇਸ਼ ਪਾਲ ਕਤਲ ਮਾਮਲਾ: ਅਤੀਕ ਦੇ ਇੱਕ ਹੋਰ ਸਾਥੀ ਦਾ ਘਰ ਢਾਹਿਆ

Must read


ਪ੍ਰਯਾਗਰਾਜ (ਉੱਤਰ ਪ੍ਰਦੇਸ਼), 2 ਮਾਰਚ

ਪ੍ਰਯਾਗਰਾਜ ਡਿਵੈੱਲਪਮੈਂਟ ਅਥਾਰਿਟੀ (ਪੀਡੀਏ) ਅਧਿਕਾਰੀਆਂ ਨੇ ਅੱਜ ਗੈਂਗਸਟਰ ਅਤੀਕ ਅਹਿਮਦ ਦੇ ਇੱਕ ਹੋਰ ਕਰੀਬੀ ਵਿਅਕਤੀ ’ਤੇ ਕਾਰਵਾਈ ਕਰਦਿਆਂ ਉਸ ਦਾ ਮਕਾਨ ਢਾਹ ਦਿੱਤਾ। ਕਥਿਤ ਗੰਨ ਹਾਊਸ ਚਲਾਉਣ ਵਾਲੇ ਸਫਦਰ ਅਲੀ ਦੇ ਦੋ ਮੰਜ਼ਿਲਾ ਮਕਾਨ ਨੂੰ ਢਾਹੁਣ ਲਈ ਤਿੰਨ ਬੁੁਲਡੋਜ਼ਰਾਂ ਦੀ ਵਰਤੋਂ ਕੀਤੀ ਗਈ।

ਪ੍ਰਯਾਗਰਾਜ ਡਿਵੈੱਲਪਮੈਂਟ ਅਥਾਰਿਟੀ ਅਧਿਕਾਰੀਆਂ ਨੇ ਦੱਸਿਆ ਕਿ ਧੂਮਨਗੰਜ ਥਾਣੇ ਅਧੀਨ ਇਲਾਕੇ ਵਿੱਚ ਨਾਜਾਇਜ਼ ਢੰਗ ਨਾਲ ਬਣੀ ਇਮਾਰਤ ਢਾਹੀ ਗਈ। ਸਫਦਰ ਅਲੀ ਦਾ ਮਕਾਨ ਢਾਹੁਣ ਦੀ ਇਹ ਕਾਰਵਾਈ ਸ਼ਹਿਰ ਵਿੱਚ ਅਤੀਕ ਅਹਿਮਦ ਦੇ ਇੱਕ ਹੋਰ ਸਾਥੀ ਜ਼ਫਰ ਅਹਿਮਦ ਦਾ ਮਕਾਨ ਢਾਹੇ ਜਾਣ ਤੋਂ ਇੱਕ ਦਿਨ ਬਾਅਦ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਜ਼ਫਰ ਅਹਿਮਦ ਦੇ ਘਰ ਵਿੱਚ ਇੱਕ ਗੰਨ ਵੀ ਬਰਾਮਦ ਹੋਈ ਸੀ ਜਿਹੜੀ ਕਥਿਤ ਤੌਰ ’ਤੇ ਅਲੀ ਦੇ ਗੰਨ ਹਾਊੁਸ ਤੋਂ ਖਰੀਦੀ ਗਈ ਸੀ।

ਪੀਡੀਏ ਅਧਿਕਾਰੀਆਂ ਮੁਤਾਬਕ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸਫਦਰ ਦੇ ਮਕਾਨ ਵਿੱਚੋਂ ਸਾਰਾ ਸਾਮਾਨ ਕੱਢ ਕੇ ਗੁਆਂਢ ਵਿੱਚ ਖਾਲੀ ਪਈ ਜਗ੍ਹਾ ’ਤੇ ਰੱਖ ਦਿੱਤਾ ਗਿਆ। ਪਹਿਲਾਂ ਮਕਾਨ ਦੀ ਚਾਰਦੀਵਾਰੀ ਢਾਹੀ ਗਈ ਅਤੇ ਬਾਅਦ ਵਿੱਚ ਛੱਤ ਦਾ ਇੱਕ ਹਿੱਸਾ ਡੇਗਿਆ ਗਿਆ। ਦੱਸਣਯੋਗ ਹੈ ਕਿ ਅਤੀਕ ਅਹਿਮਦ, ਜਿਹੜਾ ਕਿ ਗੁਜਰਾਤ ਦੀ ਇੱਕ ਜੇਲ੍ਹ ਵਿੱਚ ਬੰਦ ਹੈ, ਨੂੰ ਪਿਛਲੇ ਹਫ਼ਤੇ ਬਸਪਾ ਵਿਧਾਇਕ ਰਾਜੂ ਪਾਲ ਕਤਲ ਕਾਂਡ ਦੇ ਮੁੱਖ ਗਵਾਹ ਉਮੇਸ਼ ਪਾਲ ਤੇ ਉਸ ਦੇ ਦੋ ਸੁਰੱਖਿਆ ਗਾਰਡਾਂ ਦੀ ਹੱਤਿਆ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ। ਉਮੇਸ਼ ਪਾਲ ਕਤਲ ਕੇਸ ’ਚ ਵਿੱਚ ਇੱਕ ਹੋਰ ਮੁਲਜ਼ਮ ਅਰਬਾਜ਼ ਸੋਮਵਾਰ ਨੂੰ ਪੁਲੀਸ ਮੁਕਾਬਲੇ ’ਚ ਹਲਾਕ ਹੋ ਗਿਆ ਸੀ। ਉਮੇਸ਼ ਪਾਲ ਦੀ ਪਤਨੀ ਜਯਾ ਪਾਲ ਦੀ ਸ਼ਿਕਾਇਤ ਦੇ ਆਧਾਰ ’ਤੇ ਅਤੀਕ ਅਹਿਮਦ, ਉਸ ਦੇ ਭਰਾ, ਅਸ਼ਰਫ, ਪਤਨੀ ਸ਼ਾਇਸਤਾ ਪ੍ਰਵੀਨ, ਦੋ ਬੇਟਿਆਂ, ਸਾਥੀ ਗੁੱਡੂ ਮੁਸਲਿਮ ਅਤੇ ਗੁਲਾਮ ਤੇ ਨੌਂ ਹੋਰਨਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। -ਪੀਟੀਆਈ



News Source link

- Advertisement -

More articles

- Advertisement -

Latest article