28.8 C
Patiāla
Tuesday, May 7, 2024

ਆਰਬੀਆਈ ਗਵਰਨਰ ਨੂੰ ਮਿਲੇ ਬਿਲ ਗੇਟਸ; ਕਈ ਮੁੱਦਿਆਂ ’ਤੇ ਹੋਈ ਚਰਚਾ

Must read


ਮੁੰਬਈ, 28 ਫਰਵਰੀ

ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਅੱਜ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨਾਲ ਮੁਲਾਕਾਤ ਕਰਕੇ ਕਈ ਮੁੱਦਿਆਂ ਉਤੇ ਵਿਚਾਰ-ਚਰਚਾ ਕੀਤੀ। ਇਨ੍ਹਾਂ ਵਿਚ ਵਿੱਤੀ ਸਮਾਵੇਸ਼, ਅਦਾਇਗੀ ਢਾਂਚੇ, ਮਾਈਕ੍ਰੋਫਾਇਨਾਂਸ ਤੇ ਡਿਜੀਟਲ ਉਧਾਰ ਨਾਲ ਜੁੜੇ ਮੁੱਦੇ ਸ਼ਾਮਲ ਸਨ। ਆਰਬੀਆਈ ਨੇ ਇਕ ਟਵੀਟ ਵਿਚ ਦੱਸਿਆ ਕਿ ਬਿਲ ਗੇਟਸ ਅੱਜ ਮੁੰਬਈ ਆਏ ਤੇ ਗਵਰਨਰ ਨਾਲ ਵਿਆਪਕ ਵਿਚਾਰ-ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਗੇਟਸ ਫਾਊਂਡੇਸ਼ਨ ਭਾਰਤ ਵਿਚ ਕਈ ਸਰਗਰਮੀਆਂ ਚਲਾ ਰਹੀ ਹੈ ਜਿਨ੍ਹਾਂ ਵਿਚ ਸਿਹਤ ਖੇਤਰ ਤੇ ਜਲਵਾਯੂ ਤਬਦੀਲੀ ਨਾਲ ਜੁੜੇ ਕਾਰਜ ਸ਼ਾਮਲ ਹਨ। ਦਾਸ ਨੇ ਇਕ ਟਵੀਟ ਵਿਚ ਗੇਟਸ ਨਾਲ ਆਪਣੀ ਮੁਲਾਕਾਤ ਨੂੰ ਬਹੁਤ ਚੰਗੀ ਕਰਾਰ ਦਿੱਤਾ। ਹਾਲ ਦੇ ਆਪਣੇ ਇਕ ਲੇਖ ਵਿਚ ਗੇਟਸ ਨੇ ਜਲਵਾਯੂ ਤਬਦੀਲੀ ਤੇ ਆਲਮੀ ਸਿਹਤ-ਸੰਭਾਲ ਨੂੰ ਜੋੜ ਕੇ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਵਧ ਰਹੀ ਤਪਸ਼ ਕਾਰਨ ਗਰੀਬੀ ਘਟਾਉਣ ਵਿਚ ਮੁਸ਼ਕਲ ਹੋਵੇਗੀ, ਕਿਉਂਕਿ ਗਰਮੀ ਵਧਣ ਕਾਰਨ ਭੋਜਨ ਅਸੁਰੱਖਿਆ ਪੈਦਾ ਹੋਵੇਗੀ। -ਪੀਟੀਆਈ 



News Source link

- Advertisement -

More articles

- Advertisement -

Latest article