33.1 C
Patiāla
Tuesday, May 14, 2024

ਸੂਬੇ ’ਚ ਅਚਾਨਕ ਸਰਕਾਰੀ ਛੁੱਟੀ ਹੋਣ ’ਤੇ ਜ਼ਮੀਨਾਂ ਦੀ ਰਜਿਸਟਰੀ ਦਾ ਕੰਮ ਨਹੀਂ ਹੋਵੇਗਾ ਬੰਦ

Must read


ਮਹਿੰਦਰ ਸਿੰਘ ਰੱਤੀਆਂ

ਮੋਗਾ, 25 ਫਰਵਰੀ

ਪੰਜਾਬ ਸਰਕਾਰ ਨੇ ਸੂਬੇ ’ਚ ਅਚਾਨਕ ਸਰਕਾਰੀ ਛੁੱਟੀ ਹੋਣ ਉੱਤੇ ਵੀ ਅਧਿਕਾਰੀਆਂ ਨੂੰ ਤਹਿਸੀਲਾਂ ’ਚ ਜ਼ਮੀਨਾਂ ਦੀਆਂ ਰਜਿਸਟਰੀ ਦਾ ਪਹਿਲਾਂ ਲਏ ਆਨਲਾਈਨ ਸਮੇਂ ਮੁਤਾਬਕ ਆਮ ਵਾਂਗ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਦਫ਼ਤਰਾਂ ਵਿਚ ਸਰਕਾਰੀ ਛੁੱਟੀ ਤਾਂ ਹੋਵੇਗੀ ਪਰ ਤਹਿਸੀਲਦਾਰ ਤੇ ਸਬ-ਰਜਿਸਟਰਾਰ ਕੰਮਾਂ ਦਾ ਨਿਪਟਾਰਾ ਉਸੇ ਦਿਨ ਹੀ ਕਰਨਗੇ। ਪੰਜਾਬ ਸਰਕਾਰ ਮਾਲ, ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਦੀ ਅਸ਼ਟਾਮ ਅਤੇ ਰਜਿਸਟਰੀ ਸ਼ਾਖਾ ਵੱਲੋਂ ਅਧੀਨ ਸਕੱਤਰ ਮਾਲ ਦੇ ਦਸਤਖ਼ਤਾਂ ਹੇਠ ਜਾਰੀ ਪੱਤਰ ਵਿਚ ਸੂਬੇ ਭਰ ਦੇ ਡਿਵੀਜ਼ਨਲ ਕਮਿਸ਼ਨਰਾਂ ਤੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸੂਬੇ ’ਚ ਅਚਾਨਕ ਸਰਕਾਰੀ ਛੁੱਟੀ ਹੋਣ ’ਤੇ ਤਹਿਸੀਲਾਂ ’ਚ ਜ਼ਮੀਨਾਂ ਦੀਆਂ ਰਜਿਸਟਰੀ ਦਾ ਕੰਮ ਬੰਦ ਨਾ ਕੀਤਾ ਜਾਵੇ। ਐਲਾਨੀ ਅਚਾਨਕ ਛੁੱਟੀ ਉੱਤੇ ਵੀ ਤਹਿਸੀਲਦਾਰ ਤੇ ਸਬ-ਰਜਿਸਟਰਾਰ ਕੰਮਾਂ ਦਾ ਨਿਬੇੜਾ ਉਸੇ ਦਿਨ ਕਰਨਗੇ। ਸਥਾਨਕ ਸ਼ਹਿਰੀ ਹਲਕੇ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਹੁਣ ਰਜਿਸਟਰੀ ਕਰਾਉਣ ਲਈ ਦੂਰ-ਦੁਰਾਡੇ ਤੋਂ ਆਉਣ ਵਾਲਿਆਂ ਨੂੰ ਕਾਫੀ ਰਾਹਤ ਮਿਲੇਗੀ। ਲੋਕਾਂ ਨੂੰ ਪੈਸੇ ਤੇ ਸਮੇਂ ਦੋਵਾਂ ਦੇ ਨੁਕਸਾਨ ਤੋਂ ਰਾਹਤ ਮਿਲ ਜਾਵੇਗੀ। 11 ਮਹੀਨੇ ਬਾਅਦ ਸਰਕਾਰ ਨੇ ਸ਼ਲਾਘਾਯੋਗ ਫੈਸਲਾ ਲਿਆ ਹੈ। ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਨੂੰ ਤੁਰੰਤ ਲਾਗੂ ਕੀਤਾ ਜਾਵੇਗਾ। 





News Source link

- Advertisement -

More articles

- Advertisement -

Latest article