42.3 C
Patiāla
Wednesday, May 15, 2024

ਐੱਮਸੀਡੀ: ਸਟੈਂਡਿੰਗ ਕਮੇਟੀ ਮੈਂਬਰਾਂ ਦੀ ਮੁੜ ਹੋਵੇਗੀ ਚੋਣ

Must read


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 24 ਫਰਵਰੀ

ਦਿੱਲੀ ਨਗਰ ਨਿਗਮ (ਐੱਮਸੀਡੀ) ਦੀ ਸਟੈਂਡਿੰਗ ਕਮੇਟੀ ਦੇ 6 ਮੈਂਬਰਾਂ ਦੀ ਅੱਜ ਹੋਈ ਚੋਣ ਦੌਰਾਨ ਇਕ ਵੋਟ ਅਯੋਗ ਐਲਾਨਣ ਕਰਕੇ ਹੋਏ ਹੰਗਾਮੇ ਮਗਰੋਂ ਚੋਣ ਰੱਦ ਕਰ ਦਿੱਤੀ ਗਈ ਹੈ। ਸਦਨ ਦੀ ਅਗਲੀ ਬੈਠਕ 27 ਫਰਵਰੀ ਨੂੰ ਹੋਵੇਗੀ ਤੇ ਉਸੇ ਦਿਨ ਨਵੇਂ ਸਿਰੇ ਤੋਂ ਚੋਣ ਹੋਣ ਦੇ ਆਸਾਰ ਹਨ। ਇਸ ਤੋਂ ਪਹਿਲਾਂ ਮੇਅਰ ਸ਼ੈਲੀ ਓਬਰਾਏ ਨੇ ‘ਆਪ’ ਕੌਂਸਲਰਾਂ ਦੇ ਇਤਰਾਜ਼ ਮਗਰੋਂ ਵੋਟਾਂ ਦੀ ਮੁੜ ਗਿਣਤੀ ਦੇ ਅਮਲ ਨੂੰ ਰੋਕ ਦਿੱਤਾ ਸੀ। ਬਵਾਨਾ ਤੋਂ ‘ਆਪ’ ਕੌਂਸਲਰ ਪਵਨ ਸਹਿਰਾਵਤ ਭਾਜਪਾ ਵਿੱਚ ਸ਼ਾਮਲ ਹੋ ਗਿਆ। ਸਟੈਂਡਿੰਗ ਕਮੇਟੀ ਮੈਂਬਰਾਂ ਦੀ ਚੋਣ ਮੌਕੇ ਸਹਿਰਾਵਤ ਵੋਟ ਪਾਉਣ ਲਈ ਆਇਆ ਤਾਂ ‘ਆਪ’ ਕੌਂਸਲਰਾਂ ਨੇ ‘ਗੱਦਾਰ ਗੱਦਾਰ’ ਦੇ ਨਾਅਰੇ ਲਾਏ। ਧੱਕਾ-ਮੁੱਕੀ ਦੌਰਾਨ ਦੋਵਾਂ ਧਿਰਾਂ ਦੇ ਕੌਂਸਲਰਾਂ ਨੇ ਇਕ ਦੂਜੇ ’ਤੇ ਵਾਲ ਖਿੱਚਣ ਤੇ ਥੱਪੜ ਮਾਰਨ ਦਾ ਦੋਸ਼ ਲਾਇਆ। ਧੱਕਾ-ਮੁੱਕੀ ਦੌਰਾਨ ਹੀ ਤਿਲਕ ਨਗਰ ਤੋਂ ‘ਆਪ’ ਕੌਂਸਲਰ ਅਸ਼ੋਕ ਕੁਮਾਰ ਮਾਣੂ ਦੀ ਸਿਹਤ ਵਿਗੜ ਗਈ। ਵੋਟਾਂ ਦੀ ਮੁੜ ਗਿਣਤੀ ਰੋਕੇ ਜਾਣ ਤੋਂ ਗੁੱਸੇ ਵਿੱਚ ਆਏ ਭਾਜਪਾ ਕੌਂਸਲਰਾਂ ਨੇ ਮਾਈਕ ਤੋੜਨੇ ਸ਼ੁਰੂ ਕਰ ਦਿੱਤੇ ਤੇ ਬੈਲਟ ਪੇਪਰ ਪਾੜ ਸੁੱਟੇ। ਭਾਜਪਾ ਕੌਂਸਲਰਾਂ ਨੇ ਸਦਨ ਦੇ ਐਨ ਵਿਚਾਲੇ ਆ ਕੇ ਨਾਅਰੇਬਾਜ਼ੀ ਕੀਤੀ ਤੇ ਪੋਲਿੰਗ ਬੂਥਾਂ ਨੂੰ ਨੁਕਸਾਨ ਪਹੁੰਚਾਇਆ। ਮੇਅਰ ਸ਼ੈਲੀ ਓਬਰਾਏ ਨੇ ਕਿਹਾ, ‘‘ਇਕ ਪਾਰਟੀ ਵੋਟਾਂ ਦੀ ਮੁੜ ਗਿਣਤੀ ਕਰਵਾਉਣ ਲਈ ਤਿਆਰ ਹੈ ਜਦੋਂਕਿ ਦੂਜੀ ਇਨਕਾਰੀ ਹੈ। ਲਿਹਾਜ਼ਾ ਮੈਂ ਮੁੜ ਗਿਣਤੀ ਦੇ ਅਮਲ ਨੂੰ ਰੋਕ ਰਹੀ ਹਾਂ।’’



News Source link

- Advertisement -

More articles

- Advertisement -

Latest article