38 C
Patiāla
Sunday, May 5, 2024

ਅਮਰੀਕਾ ’ਚ ਯਾਹੂਦੀ ਤੇ ਸਿੱਖ ਸਭ ਤੋਂ ਵੱਧ ਨਫ਼ਰਤੀ ਹਮਲਿਆਂ ਤੋਂ ਪੀੜਤ: ਐੱਫਬੀਆਈ

Must read


ਵਾਸ਼ਿੰਗਟਨ, 23 ਫਰਵਰੀ

ਅਮਰੀਕਾ ਵਿੱਚ 2021 ਵਿੱਚ ਨਫ਼ਰਤੀ ਅਪਰਾਧਾਂ ਦਾ ਸਭ ਤੋਂ ਵੱਧ ਸ਼ਿਕਾਰ ਯਹੂਦੀ ਅਤੇ ਸਿੱਖ ਧਾਰਮਿਕ ਸਮੂਹ ਹੋਏ। ਇਹ ਜਾਣਕਾਰੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਦੇ ਦੇਸ਼ ਭਰ ਵਿੱਚ ਅਜਿਹੀਆਂ ਘਟਨਾਵਾਂ ਬਾਰੇ ਸਾਲਾਨਾ ਰਿਪੋਰਟ ਤੋਂ ਮਿਲੀ ਹੈ। ਐਫਬੀਆਈ ਨੇ ਦੱਸਿਆ ਕਿ 2021 ਵਿੱਚ ਧਰਮ ਨਾਲ ਸਬੰਧਤ ਨਫ਼ਰਤੀ ਅਪਰਾਧਾਂ ਦੇ ਕੁੱਲ 1,005 ਮਾਮਲੇ ਸਾਹਮਣੇ ਆਏ ਸਨ। ਧਰਮ-ਅਧਾਰਤ ਅਪਰਾਧ ਦੀਆਂ ਸਭ ਤੋਂ ਵੱਡੀਆਂ ਸ਼੍ਰੇਣੀਆਂ ਵਿੱਚੋਂ ਯਹੂਦੀ ਵਿਰੋਧੀ ਘਟਨਾਵਾਂ 31.9 ਪ੍ਰਤੀਸ਼ਤ ਹਨ। ਇਸ ਤੋਂ ਬਾਅਦ ਸਿੱਖ ਵਿਰੋਧੀ ਘਟਨਾਵਾਂ 21.3 ਫੀਸਦੀ ਰਹੀਆਂ। ਇਸ ਦੇ ਨਾਲ ਹੀ ਮੁਸਲਿਮ ਵਿਰੋਧੀ ਘਟਨਾਵਾਂ 9.5 ਪ੍ਰਤੀਸ਼ਤ, ਕੈਥੋਲਿਕ ਵਿਰੋਧੀ ਘਟਨਾਵਾਂ 6.1 ਪ੍ਰਤੀਸ਼ਤ ਅਤੇ ਪੂਰਬੀ ਆਰਥੋਡਾਕਸ (ਰੂਸੀ, ਗ੍ਰੀਕ, ਹੋਰ) ਵਿਰੋਧੀ ਘਟਨਾਵਾਂ 6.5 ਪ੍ਰਤੀਸ਼ਤ ਸਨ। ਇਸ ਦੇ ਨਾਲ ਕਾਲੇ ਜਾਂ ਅਫਰੀਕੀ-ਅਮਰੀਕੀਆਂ ਨੂੰ ਵੀ ਵੱਡੇ ਪੱਧਰ ‘ਤੇ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਦੀ ਗਿਣਤੀ 63.2 ਫੀਸਦੀ ਸੀ।



News Source link
#ਅਮਰਕ #ਚ #ਯਹਦ #ਤ #ਸਖ #ਸਭ #ਤ #ਵਧ #ਨਫਰਤ #ਹਮਲਆ #ਤ #ਪੜਤ #ਐਫਬਆਈ

- Advertisement -

More articles

- Advertisement -

Latest article