28.8 C
Patiāla
Tuesday, May 7, 2024

ਟਵਿੱਟਰ ਨੇ ਭਾਰਤ ਵਿਚਲੇ ਆਪਣੇ 3 ਦਫ਼ਤਰਾਂ ’ਚੋਂ 2 ਬੰਦ ਕੀਤੇ, ਸਟਾਫ ਨੂੰ ਘਰੋਂ ਕੰਮ ਕਰਨ ਲਈ ਕਿਹਾ

Must read


ਨਵੀਂ ਦਿੱਲੀ, 17 ਫਰਵਰੀ

ਟਵਿੱਟਰ ਦੇ ਖਰਚੇ ਘਟਾਉਣ ਅਤੇ ਕੰਪਨੀ ਨੂੰ ਮੁਨਾਫ਼ੇ ਵਾਲੀ ਬਣਾਉਣ ਦੇ ਇਰਾਦੇ ਨਾਲ ਉਸ ਦੇ ਮਾਲਕ ਐਲੋਨ ਮਸਕ ਨੇ ਭਾਰਤ ਵਿਚਲੇ ਆਪਣੇ 3 ਦਫਤਰਾਂ ਵਿੱਚੋਂ ਦੋ ਨੂੰ ਬੰਦ ਕਰ ਦਿੱਤਾ ਹੈ ਅਤੇ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦਾ ਨਿਰਦੇਸ਼ ਦਿੱਤਾ ਹੈ। ਟਵਿੱਟਰ ਨੇ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਅਤੇ ਵਿੱਤੀ ਹੱਬ ਮੁੰਬਈ ਵਿੱਚ ਆਪਣੇ ਦਫਤਰ ਬੰਦ ਕਰ ਦਿੱਤੇ ਹਨ ਅਤੇ ਬੰਗਲੌਰ ਦੇ ਦੱਖਣੀ ਤਕਨੀਕੀ ਕੇਂਦਰ ਵਿੱਚ ਦਫਤਰ ਚਲਾਉਣਾ ਜਾਰੀ ਰੱਖਿਆ ਹੈ। ਪਿਛਲੇ ਸਾਲ ਨਵੰਬਰ ਵਿੱਚ ਮਸਕ ਨੇ ਭਾਰਤ ਵਿੱਚ ਆਪਣੇ 90 ਪ੍ਰਤੀਸ਼ਤ ਤੋਂ ਵੱਧ ਸਟਾਫ ਨੂੰ ਕੱਢ ਦਿੱਤਾ। ਵਿਸ਼ਵ ਪੱਧਰ ‘ਤੇ ਟਵਿੱਟਰ ਨੇ ਆਪਣੇ 50 ਪ੍ਰਤੀਸ਼ਤ ਤੋਂ ਵੱਧ ਸਟਾਫ ਦੀ ਛੁੱਟੀ ਕਰ ਦਿੱਤੀ ਹੈ।



News Source link

- Advertisement -

More articles

- Advertisement -

Latest article