28.8 C
Patiāla
Tuesday, May 7, 2024

ਫੁਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਦਿਲਚਸਪ ਖੇਡ ਮੁਕਾਬਲੇ

Must read


ਪੱਤਰ ਪ੍ਰੇਰਕ
ਗੜ੍ਹਸ਼ੰਕਰ, 17 ਫਰਵਰੀ

ਪ੍ਰਿੰ. ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ 60ਵੇਂ ਆਲ ਇੰਡੀਆ ਪ੍ਰਿੰ. ਹਰਭਜਨ ਸਿੰਘ ਫੁੱਟਬਾਲ ਟੂਰਨਾਮੈਂਟ ਦੇ ਅੱਜ ਤੀਜੇ ਦਿਨ ਫੁਟਬਾਲ ਪ੍ਰੇਮੀਆਂ ਨੇ ਦਿਲਚਸਪ ਖੇਡ ਮੁਕਾਬਲਿਆਂ ਦਾ ਆਨੰਦ ਮਾਣਿਆ। ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨ ਵਿੱਚ ਹੋ ਰਹੇ ਇਨ੍ਹਾਂ ਫੁਟਬਾਲ ਮੁਕਾਬਲਿਆਂ ਦੌਰਾਨ ਅੱਜ ਮੁੱਖ ਮਹਿਮਾਨ ਵੱਜੋਂ ਐੱਸ.ਪੀ. ਸ਼ਵਿੰਦਰਜੀਤ ਸਿੰਘ ਬੈਂਸ, ਸੀਤਲ ਸਿੰਘ ਪਲਾਹੀ, ਮੁਖਤਿਆਰ ਸਿੰਘ ਹੈਪੀ, ਡਾ.ਹਰਵਿੰਦਰ ਸਿੰਘ ਬਾਠ, ਦਲਜੀਤ ਸਿੰਘ ਸਹੋਤਾ ਅਤੇ ਪ੍ਰਿੰ. ਡਾ. ਜਸਪਾਲ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਅੱਜ ਦੇ ਪਹਿਲੇ ਮੈਚ ਵਿੱਚ ਅੰਡਰ-17 ਉਮਰ ਵਰਗ (ਅਕੈਡਮੀ) ਅਧੀਨ ਫੁੱਟਬਾਲ ਅਕੈਡਮੀ ਪਾਲਦੀ ਅਤੇ ਨਾਮਧਾਰੀ ਸਪੋਰਟਸ ਅਕੈਡਮੀ ਭੈਣੀ ਸਾਹਿਬ ਵਿਚਕਾਰ ਫਸਵਾਂ ਮੁਕਾਬਲਾ ਹੋਇਆ ਤੇ 1-1 ਦੇ ਫਰਕ ਨਾਲ ਬਰਾਬਰ ਰਹਿਣ ਪਿਛੋਂ ਟਾਈਬ੍ਰੇਕਰ ਦੁਆਰਾ ਫੁਟਬਾਲ ਅਕੈਡਮੀ ਪਾਲਦੀ ਨੇ ਨਾਮਧਾਰੀ ਅਕੈਡਮੀ ਨੂੰ 9-8 ਦੇ ਅੰਤਰ ਨਾਲ ਹਰਾਇਆ। ਦੂਜੇ ਮੈਚ ਵਿੱਚ ਕਾਲਜ ਵਰਗ ਅਧੀਨ ਜੀਐੱਨਏ ਯੂਨੀਵਰਸਿਟੀ ਫਗਵਾੜਾ ਨੇ ਡੀਏਵੀ ਕਾਲਜ ਜਲੰਧਰ ਨੂੰ 3-0 ਦੇ ਫਰਕ ਨਾਲ ਹਰਾਇਆ। ਕਲੱਬ ਵਰਗ ਦੇ ਤੀਜੇ ਮੈਚ ਵਿੱਚ ਪੀਅਰਲੈੱਸ ਸਪੋਰਟਸ ਕਲੱਬ ਕਲਕੱਤਾ ਅਤੇ ਟੀਚੈੈਟਰੋ ਸਵਦੇਸ਼ ਯੂਨਾਈਟਿਡ ਊਨਾ ਦੀਆਂ ਟੀਮਾਂ 1-1 ਦੇ ਫਰਕ ਨਾਲ ਬਰਾਬਰੀ ’ਤੇ ਰਹੀਆਂ।





News Source link

- Advertisement -

More articles

- Advertisement -

Latest article