45.2 C
Patiāla
Friday, May 17, 2024

ਪ੍ਰਿੰ. ਹਰਭਜਨ ਸਿੰਘ ਫੁਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ

Must read


ਪੱਤਰ ਪ੍ਰੇਰਕ
ਗੜ੍ਹਸ਼ੰਕਰ, 15 ਫਰਵਰੀ

ਪ੍ਰਿੰ. ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਵਲੋਂ 60ਵਾਂ ਆਲ ਇੰਡੀਆ ਪ੍ਰਿੰ. ਹਰਭਜਨ ਸਿੰਘ ਮੈਮੋਰੀਅਲ ਫੁਟਬਾਲ ਟੂਰਨਾਮੈਂਟ ਪਰਵਾਸੀ ਭਾਰਤੀ ਅਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਪ੍ਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਸ਼ੁਰੂ ਕਰਵਾਇਆ ਗਿਆ ਜਿਸ ਦਾ ਉਦਘਾਟਨ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸੰਤ ਸਾਧੂ ਸਿੰਘ ਕਹਾਰਪੁਰ.ਸਾਬਕਾ ਸੋਹਣ ਸਿੰਘ ਠੰਡਲ, ਡਾ. ਜੰਗ ਬਹਾਦਰ ਸਿੰਘ ਰਾਏ, ਸਵਿੰਦਰਜੀਤ ਸਿੰਘ ਬੈਂਸ ਐਸ.ਪੀ. ਵੱਲੋਂ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਸਵਾਗਤੀ ਸ਼ਬਦ ਕਹੇ। ਅੱਜ ਕਰਵਾਏ ਗਏ ਕਲੱਬ ਵਰਗ ਦੇ ਉਦਘਾਟਨੀ ਮੈਚ ਸੀ.ਆਰ.ਪੀ.ਐਫ. ਜਲੰਧਰ ਨੇ ਨਾਮਧਾਰੀ ਐੱਫ.ਸੀ. ਨੂੰ 2-0 ਨਾਲ, ਟੈਕਰੋ ਯੂਨਾਈਟਡ ਐਫ.ਸੀ. ਊਨਾ ਨੇ ਆਈ. ਐਫ.ਏ ਫਗਵਾੜਾ ਨੂੰ 4-3 ਨਾਲ ਅਤੇ ਅੰਡਰ-17 ਉਮਰ ਵਰਗ ਵਿੱਚ ਕੁਲਜੀਤ ਅਕੈਡਮੀ ਅੰਮ੍ਰਿਤਸਰ ਨੇ ਡੀ.ਐਮ.ਐਸ.ਏ. ਆਨੰਦਪੁਰ ਸਾਹਿਬ ਨੂੰ ਟਾਈ ਬ੍ਰੇਕਰ ਰਾਹੀ 5-4 ਨਾਲ ਹਰਾ ਅਗਲੇ ਦੌਰ ’ਚ ਪ੍ਰਵੇਸ਼ ਕੀਤਾ। ਇਸ ਮੌਕੇ ਦਲਜੀਤ ਸਿੰਘ ਬੈਂਸ ਕੈਨੇਡਾ, ਜੀਤ ਖਾਬੜਾ ਕੈਨੇਡਾ, ਵਿੰਗ ਕਮਾਡਰ ਹਰਦੇਵ ਸਿੰਘ ਢਿਲੋਂ, ਪ੍ਰਿੰਸੀਪਲ ਡਾ. ਜਸਪਾਲ ਸਿੰਘ, ਸੇਵਕ ਸਿੰਘ ਬੈਂਸ ਅਮਰੀਕਾ, ਅਰਜਨਾ ਐਵਾਰਡੀ ਗੁਰਦੇਵ ਸਿੰਘ ਗਿੱਲ, ਕੁੰਦਨ ਸਿੰਘ ਸੱਜਣ, ਪ੍ਰਿੰ. ਜਸਪਾਲ ਸਿੰਘ, ਹਰਇਕਬਾਲ ਸਿੰਘ ਸੰਘਾ, ਸਰਬਜੀਤ ਸਿੰਘ ਗੋਗਾ ਕੈਨੇਡਾ, ਚੈਂਚਲ ਸਿੰਘ ਹੀਰ ਕੈਨੇਡਾ, ਗੁਰਮੇਲ ਸਿੰਘ ਗਿੱਲ ਨਾਰਵੇ, ਮੋਹਣ ਸਿੰਘ ਚੱਬੇਵਾਲ, ਇੰਜ.ਪ੍ਰਸ਼ੋਤਮ ਸਿੰਘ, ਗਿਆਨ ਸਿੰਘ ਬੀ.ਐਸ.ਐਫ, ਹਰਜਿੰਦਰ ਸਿੰਘ ਗਿੱਲ ਐਮ.ਡੀ., ਸਤਪਾਲ ਸਿੰਘ ਸਹੋਤਾ, ਪਰਮਿੰਦਰ ਸਿੰਘ ਗਰੇਵਾਲ, ਪ੍ਰਿੰ. ਰੋਹਤਾਸ਼, ਮਨਪ੍ਰੀਤ ਮੰਨਾ, ਹਰਦੀਪ ਸਿੰਘ ਸੰਘਾ, ਸੀਤਲ ਸਿੰਘ ਫਗਵਾੜਾ, ਮਾ. ਬਨਿੰਦਰ ਸਿੰਘ, ਸ਼ੀਤਲ ਸਿੰਘ ਲੁਡੂ, ਬਲਜਿੰਦਰ ਮਾਨ ਆਦਿ ਸਮੇਤ ਇਲਾਕੇ ਦੇ ਫੁੱਟਬਾਲ ਪ੍ਰੇਮੀ ਹਾਜ਼ਰ ਸਨ। 





News Source link

- Advertisement -

More articles

- Advertisement -

Latest article