25 C
Patiāla
Monday, April 29, 2024

ਡੀਆਰਡੀਓ ਦੇ ‘ਮਿਸ਼ਨ ਮੋਡ’ ਵਾਲੇ ਅੱਧੇ ਪ੍ਰਾਜੈਕਟ ਪੱਛੜੇ

Must read


ਨਵੀਂ ਦਿੱਲੀ, 14 ਫਰਵਰੀ

ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਹਾਲੇ 55 ਪ੍ਰਾਜੈਕਟਾਂ ’ਤੇ ‘ਮਿਸ਼ਨ ਮੋਡ’ ਵਿੱਚ ਕੰਮ ਕਰ ਰਿਹਾ ਹੈ ਅਤੇ ਇਨ੍ਹਾਂ ਵਿੱਚੋਂ ਲਗਪਗ ਅੱਧੇ ਪ੍ਰਾਜੈਕਟ ਪੱਛੜ ਗਏ ਹਨ। ਇਹ ਜਾਣਕਾਰੀ ਸਰਕਾਰ ਨੇ ਰਾਜ ਸਭਾ ਸਦਨ ਦੌਰਾਨ ਦਿੱਤੀ। ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਸੋਮਵਾਰ ਨੂੰ ਰਾਜ ਸਭਾ ਸਦਨ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ, ‘‘ਹਾਲ ਦੀ ਘੜੀ, ਡੀਆਰਡੀਓ 55 ਪ੍ਰਾਜੈਕਟਾਂ ’ਤੇ ਮਿਸ਼ਨ ਮੋਡ ਵਿੱਚ ਕੰਮ ਕਰ ਰਿਹਾ ਹੈ। ਇਨ੍ਹਾਂ ਵਿੱਚੋਂ 23 ਪ੍ਰਾਜੈਕਟ ਪੱਛੜ ਗਏ ਹਨ।’’ ਉਨ੍ਹਾਂ ਦੱਸਿਆ ਕਿ 55 ਪ੍ਰਾਜੈਕਟਾਂ ਵਿੱਚੋਂ 12 ’ਤੇ ਆਉਣ ਵਾਲੇ ਖ਼ਰਚੇ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟਾਂ ਵਿੱਚ ਦੇਰੀ ਨੂੰ ਦੂਰ ਕਰਨ ਲਈ ਸਰਕਾਰ ਨੇ ਪ੍ਰਾਜੈਕਟਾਂ ਦਾ ਮੁਲਾਂਕਣ, ਉਤਪਾਦਨ ਭਾਈਵਾਲਾਂ ਦੀ ਹਿੱਸੇਦਾਰੀ ਵਧਾਉਣ ਤੇ ਵਿੱਤੀ ਸ਼ਕਤੀਆਂ ਮੁਹੱਈਆ ਕਰਵਾਉਣ ’ਤੇ ਮੁੜ ਵਿਚਾਰ ਕਰਨ ਵਰਗੇ ਕਦਮ ਉਠਾਏ ਹਨ। ਪੱਛੜੇ ਪ੍ਰਾਜੈਕਟਾਂ ਵਿੱਚ, ਸਿਮੂਲੇਟਰ, ‘ਟੈਕਟੀਕਲ ਰੇਡੀਓ’, ਹਲਕੀ ਮਸ਼ੀਨ ਗੰਨ, ਹਲਕੇ ਲੜਾਕੂ ਜਹਾਜ਼  ਐੱਮਕੇ-2 (ਤੇਜਸ) ਆਦਿ ਸ਼ਾਮਲ ਹਨ। -ਪੀਟੀਆਈ



News Source link

- Advertisement -

More articles

- Advertisement -

Latest article