45.8 C
Patiāla
Saturday, May 18, 2024

ਕਿਸਾਨ ਯੂਨੀਅਨ ਨੇ ਚਿਪ ਵਾਲਾ ਮੀਟਰ ਪੁੱਟਿਆ

Must read


ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 12 ਫਰਵਰੀ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਭਵਾਨੀਗੜ੍ਹ ਨੇ ਨੇੜਲੇ ਪਿੰਡ ਨੰਦਗੜ੍ਹ ਵਿੱਚ ਬਿਜਲੀ ਵਿਭਾਗ ਵੱਲੋਂ ਪਾਣੀ ਵਾਲੇ ਆਰਓ ਸਿਸਟਮ ’ਤੇ ਲਗਾਇਆ ਚਿੱਪ ਵਾਲਾ ਮੀਟਰ ਪੁੱਟ ਦਿੱਤਾ। ਇਸ ਉਪਰੰਤ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਬਲਾਕ ਆਗੂ ਕਰਮ ਚੰਦ ਪੰਨਵਾਂ ਅਤੇ ਇਕਾਈ ਪ੍ਰਧਾਨ ਰੋਹੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸੰਸਥਾਵਾਂ ਵਿੱਚ ਚਿਪ ਵਾਲੇ ਮੀਟਰ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨਾਂ ਦੱਸਿਆ ਕਿ ਇਹ ਮੀਟਰ ਬਿਜਲੀ ਵਿਭਾਗ ਭਵਾਨੀਗੜ੍ਹ ਦੇ ਦਫਤਰ ਵਿੱਚ ਸੋਮਵਾਰ ਨੂੰ ਜਮ੍ਹਾਂ ਕਰਵਾ ਦਿੱਤਾ ਜਾਵੇਗਾ। ਇਸੇ ਦੌਰਾਨ ਐੱਸਡੀਓ ਭਵਾਨੀਗੜ੍ਹ ਦੇ ਦਫਤਰ ਨੇ ਦੱਸਿਆ ਕਿ ਇਹ ਮੀਟਰ ਵਿਭਾਗ ਦੀ ਸਕੀਮ ਤਹਿਤ ਲਗਾਏ ਗਏ ਹਨ।





News Source link

- Advertisement -

More articles

- Advertisement -

Latest article