37.2 C
Patiāla
Sunday, May 5, 2024

ਸੇਬੀ ਵੱਲੋਂ ਅਡਾਨੀ ਗਰੁੱਪ ਦੇ ਨਿਵੇਸ਼ਕਾਂ ਨਾਲ ਸਬੰਧਾਂ ਦੀ ਜਾਂਚ ਸ਼ੁਰੂ

Must read


ਮੁੰਬਈ/ਨਵੀਂ ਦਿੱਲੀ, 10 ਫਰਵਰੀ

ਹਿੰਡਨਬਰਗ ਵੱਲੋਂ ਲਗਾਏ ਗਏ ਦੋਸ਼ਾਂ ਮਗਰੋਂ ਸੇਬੀ ਨੇ ਅਡਾਨੀ ਗਰੁੱਪ ਦੇ 2.5 ਅਰਬ ਡਾਲਰ ਦੇ ਸ਼ੇਅਰਾਂ ਦੀ ਵਿਕਰੀ ਵਿੱਚ ਕੁਝ ਨਿਵੇਸ਼ਕਾਂ ਨਾਲ ਸਬੰਧ ਹੋਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋ ਸੂਤਰਾਂ ਨੇ ਕਿਹਾ ਕਿ ਸੇਬੀ ਵੱਲੋਂ ਭਾਰਤੀ ਸਕਿਉਰਿਟੀਜ਼ ਕਾਨੂੰਨਾਂ ਜਾਂ ਸ਼ੇਅਰਾਂ ਦੀ ਵਿਕਰੀ ਪ੍ਰਕਿਰਿਆ ’ਚ ਹਿੱਤਾਂ ਦੇ ਟਕਰਾਅ ਦੀ ਕਿਸੇ ਵੀ ਸੰਭਾਵੀ ਉਲੰਘਣਾ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਨੇ ਨਾਮ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਸੇਬੀ ਵੱਲੋਂ ਅਡਾਨੀ ਅਤੇ ਮੌਰੀਸ਼ਸ ਸਥਿਤ ਦੋ ਕੰਪਨੀਆਂ ਗ੍ਰੇਟ ਇੰਟਰਨੈਸ਼ਨਲ ਟਸਕਰ ਫੰਡ ਅਤੇ ਆਯੂਸ਼ਮਤ ਲਿਮਟਿਡ ਵਿਚਕਾਰ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਐਂਕਰ ਨਿਵੇਸ਼ਕਾਂ ਵਜੋਂ ਹਿੱਸਾ ਲਿਆ ਸੀ।  -ਰਾਇਟਰਜ਼



News Source link

- Advertisement -

More articles

- Advertisement -

Latest article