39.5 C
Patiāla
Thursday, May 16, 2024

ਮਹਾਰਾਸ਼ਟਰ ਉਪ ਮੁੱਖ ਮੰਤਰੀ ਨੇ ਪੱਤਰਕਾਰ ਦੀ ਹੱਤਿਆ ਦੇ ਮਾਮਲੇ ’ਚ ਐੱਸਆਈਟੀ ਕਾਇਮ ਕਰਨ ਦਾ ਐਲਾਨ ਕੀਤਾ

Must read


ਮੁੰਬਈ, 11 ਫਰਵਰੀ

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਕਿਹਾ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਰਤਨਾਗਿਰੀ ਜ਼ਿਲ੍ਹੇ ਵਿੱਚ ਪੱਤਰਕਾਰ ਸ਼ਸ਼ੀਕਾਂਤ ਵਾਰਿਸ਼ੇ ਦੀ ਹੱਤਿਆ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਕਾਇਮ ਕੀਤੀ ਜਾਵੇਗੀ। ਵਾਰਿਸ਼ੇ (48) ਨੂੰ 6 ਫਰਵਰੀ ਨੂੰ ਕਥਿਤ ਤੌਰ ‘ਤੇ ਐੱਸਯੂਵੀ ਨੇ ਟੱਕਰ ਮਾਰ ਦਿੱਤੀ ਸੀ ਅਤੇ ਅਗਲੇ ਦਿਨ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ ਸੀ। ਦੋਸ਼ ਹੈ ਕਿ ਐੱਸਯੂਵੀ ਨੂੰ ਜ਼ਮੀਨ ਡੀਲਰ ਪੰਡਰੀਨਾਥ ਅੰਬੇਰਕਰ ਚਲਾ ਰਿਹਾ ਸੀ। ਕਤਲ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਅੰਬੇਰਕਰ ਨੇ ਕਥਿਤ ਤੌਰ ‘ਤੇ ਇਲਾਕੇ ‘ਚ ਪ੍ਰਸਤਾਵਿਤ ਰਿਫਾਈਨਰੀ ਲਈ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕਰਨ ਵਾਲਿਆਂ ਨੂੰ ਧਮਕਾਉਂਦਾ ਸੀ।



News Source link

- Advertisement -

More articles

- Advertisement -

Latest article