41.6 C
Patiāla
Saturday, May 18, 2024

ਦਿੱਲੀ ਅਦਾਲਤ ਨੇ ਏਕਿਯੂਆਈਐੱਸ ਦੇ ਚਾਰ ਕਾਰਕੁਨਾਂ ਨੂੰ ਦੋਸ਼ੀ ਠਹਿਰਾਇਆ

Must read


ਨਵੀਂ ਦਿੱਲੀ, 10 ਫਰਵਰੀ

ਦਿੱਲੀ ਦੀ ਇੱਕ ਅਦਾਲਤ ਨੇ ‘ਅਲ-ਕਾਇਦਾ ਇਨ ਇੰਡੀਅਨ ਸਬਕਾਂਟੀਨੈਂਟ’ ਏਕਿਯੂਆਈਐਸ ਦੇ ਚਾਰ ਕਾਰਕੁਨਾਂ ਨੂੰ ਦੇਸ਼ ਵਿੱਚ ਅਤਿਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਅਤੇ ਅਤਿਵਾਦੀ ਸਮੂਹ ਵਿੱਚ ਕਾਰਕੁਨ ਭਰਤੀ ਕਰਨ ਲਈ ਦੋਸ਼ੀ ਠਹਿਰਾਇਆ ਹੈ।

ਅਦਾਲਤ ਨੇ ਮੌਲਾਨਾ ਮੁਹੰਮਦ ਅਬਦੁਲ ਰਹਿਮਾਨ ਕਾਸਮੀ, ਮੁਹੰਮਦ ਆਸਿਫ, ਜ਼ਫਰ ਮਸੂਦ ਅਤੇ ਅਬਦੁਲ ਸਾਮੀ ਨੂੰ ਯੂਏਪੀਏ ਤਹਿਤ ਦੋਸ਼ੀ ਠਹਿਰਾਇਆ ਹੈ। ਅਦਾਲਤ 14 ਫਰਵਰੀ ਨੂੰ ਦੋਸ਼ੀਆਂ ਦੀ ਸਜ਼ਾ ਦੀ ਮਿਆਦ ’ਤੇ ਦਲੀਲਾਂ ਸੁਣ ਸਕਦੀ ਹੈ ਅਤੇ ਉਨ੍ਹਾਂ ਨੂੰ ਘੱਟੋ-ਘੱਟ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸੇ ਦੌਰਾਨ ਅਦਾਲਤ ਨੇ ਏਕਿਯੂਆਈਐਸ ਦੇ ਦੋ ਸ਼ੱਕੀ ਮੈਂਬਰਾਂ ਸਈਅਦ ਮੁਹੰਮਦ ਜ਼ੀਸ਼ਾਨ ਅਲੀ ਅਤੇ ਸਬੀਲ ਅਹਿਮਦ ਨੂੰ ਇਸ ਕੇਸ ਵਿੱਚ ਬਰੀ ਕਰ ਦਿੱਤਾ ਹੈ। ਅਦਾਲਤ ਨੇ ਸਾਲ 2017 ਵਿੱਚ ਮੁਲਜ਼ਮਾਂ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਸਨ ਜਦੋਂਕਿ ਨੂੰ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਸੀ। ਦਿੱਲੀ ਪੁਲੀਸ ਨੇ ਦਾਅਵਾ ਕੀਤਾ ਕਿ ਰਹਿਮਾਨ ਉੱਤਰ ਪ੍ਰਦੇਸ਼ ਵਿੱਚ ਮਦਰੱਸਾ ਚਲਾਉਂਦਾ ਸੀ ਜਿੱਥੇ ਕਥਿਤ ਰੂਪ ’ਚ ਉਹ ਵਿਦਿਆਰਥੀਆਂ ਨੂੰ ਅਤਿਵਾਦੀ ਗਤੀਵਿਧੀਆਂ ਵਿੱਚ ਲਗਾ ਰਹੇ ਸਨ। -ਪੀਟੀਆਈ



News Source link

- Advertisement -

More articles

- Advertisement -

Latest article