35.2 C
Patiāla
Sunday, May 12, 2024

ਨਾਗਪੁਰ ਟੈਸਟ: ਪਹਿਲੇ ਦਿਨ ਆਸਟਰੇਲੀਆ 177 ਦੌੜਾਂ ’ਤੇ ਸਿਮਟਿਆ

Must read


ਨਾਗਪੁਰ, 9 ਫਰਵਰੀ

ਇਥੇ ਅੱਜ ਭਾਰਤ ਤੇ ਆਸਟਰੇਲੀਆ ਵਿੱਚ ਸ਼ੁਰੂ ਹੋਏ ਪਹਿਲੇ ਕ੍ਰਿਕਟ ਟੈਸਟ ਮੈਚ ਵਿੱਚ ਆਸਟਰੇਲੀਆ ਪਹਿਲੇ ਦਿਨ 177 ਦੌੜਾਂ ’ਤੇ ਸਿਮਟ ਗਿਆ। ਰਵਿੰਦਰ ਜਡੇਜਾ ਨੇ ਸੱਟ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਵਿੱਚ ਵਾਪਸੀ ਕਰਦਿਆਂ ਪਹਿਲੇ ਦਿਨ ਪੰਜ ਵਿਕਟਾਂ ਲਈਆਂ। ਉਸ ਤੋਂ ਬਾਅਦ ਭਾਰਤ ਨੇ ਇਕ ਵਿਕਟ ’ਤੇ 77 ਦੌੜਾਂ ਬਣਾਈਆਂ। ਦਿਨ ਦੀ ਖੇਡ ਖਤਮ ਹੋਣ ਤੱਕ ਕਪਤਾਨ ਰੋਹਿਤ ਸ਼ਰਮਾ (ਨਾਬਾਦ 56) ’ਤੇ ਡਟਿਆ ਰਿਹਾ ਤੇ ਰਵੀਚੰਦਰਨ ਅਸ਼ਵਿਨ ਉਸ ਦਾ ਸਾਥ ਦੇ ਰਿਹਾ ਹੈ, ਜਿਸ ਨੇ ਅਜੇ ਤੱਕ ਖਾਤਾ ਨਹੀਂ ਖੋਲ੍ਹਿਆ। ਕਪਤਾਨ ਦੇ ਨਾਲ 76 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕਰਨ ਤੋਂ ਬਾਅਦ ਦਿਨ ਦੇ ਆਖਰੀ ਪਲਾਂ ’ਚ ਭਾਰਤ ਨੇ ਲੋਕੇਸ਼ ਰਾਹੁਲ (20) ਦਾ ਵਿਕਟ ਗੁਆ ਦਿੱਤਾ, ਜੋ ਆਫ ਸਪਿਨਰ ਟੌਡ ਮਰਫੀ (13 ਦੌੜਾਂ ’ਤੇ 1 ਵਿਕਟ) ਦੀ ਗੇਂਦ ’ਤੇ ਕੈਚ ਦੇ ਬੈਠਾ। ਰੋਹਿਤ ਨੇ 69 ਗੇਂਦਾਂ ਦੀ ਆਪਣੀ ਪਾਰੀ ਵਿੱਚ ਨੌਂ ਚੌਕੇ ਅਤੇ ਇੱਕ ਛੱਕਾ ਲਗਾਇਆ ਹੈ। ਭਾਰਤ ਹੁਣ ਆਸਟਰੇਲੀਆ ਦੀ ਪਹਿਲੀ ਪਾਰੀ ਦੀਆਂ 177 ਦੇ ਸਕੋਰ ਤੋਂ 100 ਦੌੜਾਂ ਪਿੱਛੇ ਹੈ ਅਤੇ 9 ਵਿਕਟਾਂ ਬਾਕੀ ਹਨ। ਮੇਜ਼ਬਾਨ ਟੀਮ ਦਾ ਯਤਨ ਪਹਿਲੀ ਪਾਰੀ ਵਿੱਚ ਵੱਡੀ ਚੜ੍ਹਤ ਲੈਣ ਦਾ ਹੋਵੇਗਾ। ਗੋਡੇ ਦੀ ਸੱਟ ਮਗਰੋਂ ਵਾਪਸੀ ਕਰਦਿਆਂ ਜਡੇਜਾ (5/47) ਨੇ 11ਵੀਂ ਵਾਰ ਪਾਰੀ ਵਿਚ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਲੈ ਕੇ ਆਸਟਰੇਲਿਆਈ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ ਹੈ। ਉਸ ਨੂੰ ਆਫ ਸਪਿਨਰ ਰਵੀਚੰਦਰਨ ਅਸ਼ਵਿਨ (3/42) ਦਾ ਚੰਗਾ ਸਾਥ ਮਿਲਿਆ। -ਪੀਟੀਆਈ

ਅਸ਼ਵਿਨ ਨੇ 80 ਮੈਚਾਂ ’ਚ 450 ਟੈਸਟ ਵਿਕਟਾਂ ਲੈ ਕੇ ਰਿਕਾਰਡ ਬਣਾਇਆ

ਭਾਰਤ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ਮੈਚ ਦੌਰਾਨ ਰਿਕਾਰਡ ਬੁੱਕ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਸ੍ਰੀਲੰਕਾ ਦੇ ਮਹਾਨ ਖਿਡਾਰੀ ਮੁਥੱਈਆ ਮੁਰਲੀਧਰਨ ਤੋਂ ਬਾਅਦ ਅਸ਼ਵਿਨ ਟੈਸਟ ਮੈਚਾਂ ਵਿੱਚ 450 ਟੈਸਟ ਵਿਕਟਾਂ ਲੈਣ ਵਾਲਾ ਦੂਜਾ ਗੇਂਦਬਾਜ਼ ਬਣ ਗਿਆ ਹੈ, ਜਿਸ ਨੇ 80 ਮੈਚਾਂ ਵਿੱਚ ਇਹ ਇਤਿਹਾਸਕ ਪ੍ਰਾਪਤੀ ਕੀਤੀ ਹੈ।





News Source link

- Advertisement -

More articles

- Advertisement -

Latest article