35.2 C
Patiāla
Sunday, May 12, 2024

ਅਬੂਧਾਬੀ ਓਪਨ: ਸਾਨੀਆ ਤੇ ਬੇਥਨੀ ਪਹਿਲੇ ਗੇੜ ’ਚੋਂ ਬਾਹਰ

Must read


ਅਬੂਧਾਬੀ: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਅਮਰੀਕਾ ਦੀ ਬੇਥਨੀ ਮਾਟੈੱਕ ਸੈਂਡਸ ਦੀ ਜੋੜੀ ਅਬੂਧਾਬੀ ਓਪਨ ਦੇ ਪਹਿਲੇ ਗੇੜੇ ਵਿੱਚ ਹਾਰ ਕੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈ। ਉਨ੍ਹਾਂ ਨੂੰ ਬੈਲਜੀਅਮ ਦੀ ਕ੍ਰਿਸਟਨ ਫਲਿਕਨਜ਼ ਅਤੇ ਜਰਮਨੀ ਦੀ ਲੌਰਾ ਸਿਗਮੰਡ ਦੀ ਜੋੜੀ ਨੇ ਸਵਾ ਘੰਟੇ ਤੱਕ ਚੱਲੇ ਮੁਕਾਬਲੇ ਵਿੱਚ 3-6, 4-6 ਨਾਲ ਹਰਾਇਆ। ਛੇ ਵਾਰ ਦੀ ਗਰੈਂਡਸਲੈਮ ਚੈਂਪੀਅਨ ਸਾਨੀਆ 19 ਫਰਵਰੀ ਤੋਂ ਸ਼ੁਰੂ ਹੋ ਰਹੀ ਟੈਨਿਸ ਚੈਂਪੀਅਨਸ਼ਿਪ ਮਗਰੋਂ ਟੈਨਿਸ ਤੋਂ ਸੰਨਿਆਸ ਲੈ ਰਹੀ ਹੈ। ਪਿਛਲੇ ਮਹੀਨੇ ਸਾਨੀਆ ਤੇ ਰੋਹਨ ਬੋਪੰਨਾ ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਵਿੱਚ ਉਪ ਜੇਤੂ ਰਹੇ ਸਨ। ਸਾਨੀਆ ਦਾ ਇਹ ਆਖ਼ਰੀ ਗਰੈਂਡਸਲੈਮ ਮੈਚ ਸੀ। -ਪੀਟੀਆਈ





News Source link

- Advertisement -

More articles

- Advertisement -

Latest article