25 C
Patiāla
Monday, April 29, 2024

ਫਿਲੌਰ: ਸਹਾਇਤਾ ਰਾਸ਼ੀ ਦੇਣ ਸਮੇਤ ਹੋਰ ਮੰਗਾਂ ਮੰਨਣ ਬਾਅਦ ਧਰਨਾ ਸਮਾਪਤ, ਰਾਮ ਗੋਪਾਲ ਸ਼ਰਮਾ ਦਾ ਸਸਕਾਰ

Must read


ਸਰਬਜੀਤ ਗਿੱਲ

ਫਿਲੌਰ, 30 ਜਨਵਰੀ

ਨਸ਼ਾ ਵਿਰੋਧੀ ਫਰੰਟ ਦੇ ਆਗੂ ਅਤੇ ਪਿੰਡ ਲਖਣਪਾਲ ਦੇ ਨੰਬਰਦਾਰ ਰਾਮ ਗੋਪਾਲ ਸ਼ਰਮਾ ਦੇ ਕਤਲ ਬਾਅਦ ਇਨਸਾਫ਼ ਲੈਣ ਲਈ ਲਗਾਏ ਧਰਨੇ ਨੂੰ ਮੰਗਾਂ ਮੰਨਣ ਬਾਅਦ ਅੱਜ ਸਮਾਪਤ ਕਰ ਦਿੱਤਾ ਗਿਆ। ਇਸ ਦੌਰਾਨ ਪ੍ਰਸ਼ਾਸਨ ਵਲੋਂ ਪੁੱਜੇ ਏਡੀਸੀ ਜਲੰਧਰ ਵਰਿੰਦਰਪਾਲ ਸਿੰਘ ਨੇ ਨੰਬਰਦਾਰ ਰਾਮ ਗੋਪਾਲ ਸ਼ਰਮਾ ਦੀ ਪਤਨੀ ਨੂੰ ਪੰਜ ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਤੋਂ ਪਹਿਲਾ ਉਨ੍ਹਾਂ ਐਲਾਨ ਕੀਤਾ ਕਿ ਪਿੰਡ ਲਖਣਪਾਲ ਦੇ ਪ੍ਰਾਇਮਰੀ ਸਕੂਲ ਦਾ ਨਾਮ ਰਾਮ ਗੋਪਾਲ ਸ਼ਰਮਾ ਦੇ ਨਾਮ ’ਤੇ ਰੱਖਿਆ ਜਾਵੇਗਾ। ਇਸ ਤੋਂ ਬਿਨ੍ਹਾਂ ਪਰਿਵਾਰ ਲਈ ਨੌਕਰੀ ਅਤੇ ਨਸ਼ਾ ਸਮਗਲਰਾਂ ਦੀ ਜਾਇਦਾਾ ਕੁਰਕ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਏਡੀਸੀਪੀ ਜਸਕਰਨਜੀਤ ਸਿੰਘ ਤੇਜਾ, ਪਿੰਡ ਜੰਡਿਆਲਾ ਦੇ ਸਰਪੰਚ ਅਤੇ ਨਸ਼ਾ ਵਿਰੋਧੀ ਫਰੰਟ ਦੇ ਆਗੂ ਮੱਖਣ ਪੱਲਣ, ਮੰਗਲ ਸਿੰਘ, ਰਾਜਵਿੰਦਰ ਕੌਰ ਥਿਆੜਾ ਸਮੇਤ ਹੋਰ ਆਗੂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕਥਿਤ ਨਸ਼ਾ ਤਸਕਰਾਂ ਨੇ ਰਵਾਇਤੀ ਹਥਿਆਰਾਂ ਨਾਲ ਸ਼ਨਿਚਰਵਾਰ ਦੀ ਰਾਤ ਰਾਮਗੋਪਾਲ ਸ਼ਰਮਾ ਦਾ ਕਤਲ ਕਰ ਦਿੱਤਾ ਸੀ, ਜਿਸ ਮਗਰੋਂ ਇਲਾਕੇ ਭਰ ਦੇ ਮੋਹਤਬਰਾਂ ਅਤੇ ਰਾਜਨੀਤਕ ਪਾਰਟੀ ਦੇ ਆਗੂਆਂ ਦੀ ਅਗਵਾਈ ਹੇਠ ਕੱਲ੍ਹ ਦਿਨ ਭਰ ਧਰਨਾ ਲਗਾਇਆ ਗਿਆ। ਇਹ ਧਰਨਾ ਲੰਘੀ ਰਾਤ ਵੀ ਜਾਰੀ ਰਿਹਾ। ਇਸ ਦੌਰਾਨ ਅੱਜ ਐਲਾਨ ਹੋਣ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ। ਰਾਮ ਗੋਪਾਲ ਸ਼ਰਮਾ ਦਾ ਅੱਜ ਸਸਕਾਰ ਕਰ ਦਿੱਤਾ ਗਿਆ।





News Source link

- Advertisement -

More articles

- Advertisement -

Latest article