32.5 C
Patiāla
Monday, May 6, 2024

ਪਾਕਿਸਤਾਨ: ਤੇਲ ਕੀਮਤਾਂ ’ਚ 35 ਰੁਪਏ ਲਿਟਰ ਦਾ ਇਜ਼ਾਫ਼ਾ

Must read


ਇਸਲਾਮਾਬਾਦ, 29 ਜਨਵਰੀ

ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਡਿੱਗਦੀ ਕੀਮਤ ਕਰ ਕੇ ਨਕਦੀ ਦੀ ਕਮੀ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਨੇ ਅੱਜ ਪੈਟਰੋਲ ਤੇ ਡੀਜ਼ਲ ਦੇ ਭਾਅ ਵਿੱਚ 35-35 ਰੁਪਏ ਪ੍ਰਤੀ ਲਿਟਰ ਦਾ ਇਜ਼ਾਫਾ ਕਰ ਦਿੱਤਾ ਹੈ। ਵਿੱਤ ਮੰਤਰੀ ਇਸਹਾਕ ਡਾਰ ਨੇ ਅੱਜ ਟੈਲੀਵਿਜ਼ਨ ’ਤੇ ਸੰਬੋਧਨ ਕਰਦਿਆਂ ਤੇਲ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ। ਸ਼ਾਹਬਾਜ਼ ਸਰਕਾਰ ਨੇ ਮਿੱਟੀ ਦੇ ਤੇਲ ਦਾ ਭਾਅ ਵੀ 18 ਰੁਪਏ ਲਿਟਰ ਵਧਾ ਦਿੱਤਾ ਹੈ। ਕੀਮਤਾਂ ਵਿੱਚ ਵਾਧੇ ਨਾਲ ਪਾਕਿਸਤਾਨ ਵਿੱਚ ਪੈਟਰੋਲ ਦਾ ਭਾਅ 249.80 ਰੁਪਏ ਪ੍ਰਤੀ ਲਿਟਰ, ਹਾਈ ਸਪੀਡ ਡੀਜ਼ਲ 262.80 ਰੁਪਏ ਤੇ ਮਿੱਟੀ ਦੇ ਤੇਲ ਦਾ ਭਾਅ 189.23 ਰੁਪਏ ਪ੍ਰਤੀ ਲਿਟਰ ਨੂੰ ਪੁੱਜ ਗਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article