28.4 C
Patiāla
Monday, May 6, 2024

ਪਾਕਿਸਤਾਨ: ਕਿਸ਼ਤੀ ਪਲਟਣ ਕਾਰਨ 17 ਵਿਦਿਆਰਥੀਆਂ ਦੀ ਮੌਤ, 13 ਜ਼ਖ਼ਮੀ

Must read


ਪੇਸ਼ਾਵਰ, 29 ਜਨਵਰੀ

ਉੱਤਰ-ਪੱਛਮੀ ਪਾਕਿਸਤਾਨ ਵਿੱਚ ਇਕ ਝੀਲ ’ਚ ਕਿਸ਼ਤੀ ਪਲਟਣ ਕਾਰਨ ਇਸ ’ਚ ਸਵਾਰ ਇਕ ਮਦਰੱਸੇ ਦੇ ਘੱਟੋ-ਘੱਟ 17 ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ।

ਅਧਿਕਾਰੀਆਂ ਨੇ ਦੱਸਿਆ ਕਿ ਮੀਰਬਾਸ਼ ਖੇਲ ਮਦਰੱਸੇ ਦੇ ਸੱਤ ਤੋਂ 14 ਸਾਲ ਉਮਰ ਵਰਗ ਦੇ ਵਿਦਿਆਰਥੀ ਸੈਰ-ਸਪਾਟੇ ’ਤੇ ਗਏ ਸਨ। ਇਸ ਦੌਰਾਨ ਖੈਬਰ ਪਖਤੂਨਖਵਾ ਪ੍ਰਾਂਤ ਦੇ ਕੋਹਾਟ ਜ਼ਿਲ੍ਹੇ ਵਿੱਚ ਪੈਂਦੀ ਟਾਂਡਾ ਡੈਮ ਝੀਲ ’ਚ ਉਨ੍ਹਾਂ ਦੀ ਕਿਸ਼ਤੀ ਪਲਟ ਗਈ। ਬਚਾਅ ਦਲ ਨੇ 17 ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। -ਪੀਟੀਆਈ





News Source link

- Advertisement -

More articles

- Advertisement -

Latest article