25.1 C
Patiāla
Friday, May 3, 2024

‘ਅੰਮ੍ਰਿਤ ਉਦਿਆਨ’ ਭਲਕ ਤੋਂ ਲੋਕਾਂ ਲਈ ਖੁੱਲ੍ਹੇਗਾ

Must read


ਲਖਨਊ, 29 ਜਨਵਰੀ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ‘ਉਦਿਆਨ ਉਤਸਵ-2023’ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ‘ਅੰਮ੍ਰਿਤ ਉਦਿਆਨ’ ਸਣੇ ਰਾਸ਼ਟਰਪਤੀ ਭਵਨ ਦੇ ਬਾਗ਼ ਲੋਕਾਂ ਦੇ ਦੇਖਣ ਲਈ ਖੁੱਲ੍ਹ ਗਏ ਹਨ। ਜ਼ਿਕਰਯੋਗ ਹੈ ਕਿ ਭਵਨ ਦੇ ਮਸ਼ਹੂਰ ‘ਮੁਗਲ਼ ਗਾਰਡਨਜ਼’ ਦਾ ਨਾਂ ਬਦਲ ਕੇ ‘ਅੰਮ੍ਰਿਤ ਉਦਿਆਨ’ ਕੀਤਾ ਗਿਆ ਹੈ। ਭਵਨ ਦੇ ਬਾਗ਼ ਸਾਲ ਵਿਚ ਇਕ ਵਾਰ ਲੋਕਾਂ ਲਈ ਖੁੱਲ੍ਹਦੇ ਹਨ। ਲੋਕ 31 ਜਨਵਰੀ ਤੋਂ ਇਨ੍ਹਾਂ ਨੂੰ ਦੇਖ ਸਕਣਗੇ। ਇਹ 31 ਜਨਵਰੀ ਤੋਂ 26 ਮਾਰਚ ਤੱਕ ਸਵੇਰੇ 10 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਲੋਕਾਂ ਲਈ ਖੁੱਲ੍ਹੇ ਰੱਖੇ ਜਾਣਗੇ। ਰਾਸ਼ਟਰਪਤੀ ਭਵਨ ’ਚ ਈਸਟ ਲਾਅਨ, ਸੈਂਟਰਲ ਲਾਅਨ, ਲੌਂਗ ਗਾਰਡਨਜ਼ ਤੇ ਸਰਕੁਲਰ ਗਾਰਡਨਜ਼ ਜਿਹੇ ਬਾਗ਼ ਹਨ। ਇਸ ਵਾਰ ਲੋਕ ਵਿਸ਼ੇਸ਼ ਤੌਰ ਉਤੇ ਉਗਾਈਆਂ ਟਿਊਲਿਪ ਦੀਆਂ 12 ਵੱਖ-ਵੱਖ ਕਿਸਮਾਂ ਨੂੰ ਦੇਖ ਸਕਣਗੇ। ਲੋਕ ਬਾਗ਼ ਦੇਖਣ ਲਈ ਸਲਾਟ ਆਨਲਾਈਨ ਬੁੱਕ ਕਰ ਸਕਦੇ ਹਨ। -ਪੀਟੀਆਈ  

‘ਮੁਗ਼ਲ ਗਾਰਡਨਜ਼’ ਦਾ ਨਾਂ ਬਦਲਣ ’ਤੇ ਮਾਇਆਵਤੀ ਨੇ ਸਰਕਾਰ ’ਤੇ ਕਸਿਆ ਵਿਅੰਗ 

ਲਖਨਊ: ‘ਮੁਗ਼ਲ ਗਾਰਡਨਜ਼’ ਦਾ ਨਾਂ ਬਦਲ ਕੇ ‘ਅੰਮ੍ਰਿਤ ਉਦਿਆਨ’ ਕਰਨ ’ਤੇ ਸਰਕਾਰ ਉਤੇ ਵਿਅੰਗ ਕਸਦਿਆਂ ਬਸਪਾ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਨਾਂ ਬਦਲੀਆਂ ਨਾਲ ਦੇਸ਼ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ। ਮਾਇਆਵਤੀ ਨੇ ਕਿਹਾ ਕਿ ਮੁੱਠੀ ਭਰ ਲੋਕਾਂ ਨੂੰ ਛੱਡ ਦੇਸ਼ ਦੇ ਬਾਕੀ ਸਾਰੇ ਲੋਕ ਮਹਿੰਗਾਈ, ਗਰੀਬੀ ਤੇ ਬੇਰੁਜ਼ਗਾਰੀ ਦੀ ਮਾਰ ਝੱਲ ਤਣਾਅਪੂਰਨ ਜ਼ਿੰਦਗੀ ਬਤੀਤ ਕਰ ਰਹੇ ਹਨ। ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਕਿਹਾ ਕਿ ਬਾਗ਼ਾਂ ਦਾ ਨਾਂ ਬਦਲ ਕੇ ਭਾਜਪਾ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾ ਰਹੀ ਹੈ।  -ਪੀਟੀਆਈ

ਹੋਸ਼ੰਗਾਬਾਦ ਰੇਲਵੇ ਸਟੇਸ਼ਨ ਦਾ ਨਾਂ ਨਰਮਦਾਪੁਰਮ ਹੋਇਆ 

ਭੁਪਾਲ: ਰੇਲਵੇ ਨੇ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਸਟੇਸ਼ਨ ਦਾ ਨਾਂ ਬਦਲ ਕੇ ਨਰਮਦਾਪੁਰਮ ਕਰ ਦਿੱਤਾ ਹੈ। ਪੱਛਮ ਕੇਂਦਰੀ ਰੇਲਵੇ ਨੇ ਸ਼ਨਿਚਰਵਾਰ ਇਸ ਬਾਰੇ ਸਰਕੁਲਰ ਜਾਰੀ ਕੀਤਾ ਹੈ। ਫਰਵਰੀ 2022 ਵਿਚ ਕੇਂਦਰ ਨੇ ਸਟੇਸ਼ਨ ਦਾ ਨਾਂ ਬਦਲਣ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਸੀ।  ਰਾਜ ਸਰਕਾਰ ਦੀ ਵੈੱਬਸਾਈਟ ਮੁਤਾਬਕ ਹੋਸ਼ੰਗਾਬਾਦ ਦਾ ਨਾਂ ਹੋਸ਼ੰਗ ਸ਼ਾਹ ਗੌਰੀ ਦੇ ਨਾਂ ਉਤੇ ਹੈ ਜੋ ਕਿ ਮਾਲਵਾ ਦਾ ਦੂਜਾ ਰਾਜਾ ਸੀ ਤੇ ਗੌਰੀ ਵੰਸ਼ ਵਿਚੋਂ ਹੈ। -ਪੀਟੀਆਈ   



News Source link

- Advertisement -

More articles

- Advertisement -

Latest article