33.2 C
Patiāla
Wednesday, May 8, 2024

ਡੀਸੀ ਦਫ਼ਤਰ ਿਵੱਚ ਸ਼ਹੀਦ ਸੁਖਦੇਵ ਦੀ ਫੋਟੋ ਨਾ ਲਾਉਣ ਤੋਂ ਪਰਿਵਾਰਕ ਮੈਂਬਰ ਖ਼ਫ਼ਾ

Must read


ਗਗਨ ਅਰੋੜਾ

ਲੁਧਿਆਣਾ, 27 ਜਨਵਰੀ

ਇਥੋਂ ਦੇ ਮਿਨੀ ਸਕੱਤਰੇਤ ’ਚ ਆਜ਼ਾਦੀ ਘੁਲਾਟੀਆਂ ਦੀ ਯਾਦ ਵਿਚ ਸਥਾਪਤ ਕੀਤੇ ਗਏ ਫੋਟੋ ਸਟੈਂਡ ’ਚ ਸ਼ਹੀਦ ਸੁਖਦੇਵ ਥਾਪਰ ਦੀ ਫੋਟੋ ਨਾ ਹੋਣ ’ਤੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਨੇ ਇਤਰਾਜ਼ ਜ਼ਾਹਿਰ ਕੀਤਾ ਹੈ। ਨੌਘਰਾਂ ਸਥਿਤ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਦੇ ਬਾਹਰ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਮੈਂਬਰਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਦੋਸ਼ ਲਾਏ ਕਿ ਲੁਧਿਆਣਾ ਦੀ ਧਰਤੀ ’ਤੇ ਜੰਮੇ ਸ਼ਹੀਦ ਥਾਪਰ ਦੀ ਫੋਟੋ ਡੀਸੀ ਦਫ਼ਤਰ ਦੇ ਆਜ਼ਾਦੀ ਘੁਲਾਟੀਆਂ ਵਿੱਚ ਲਾਈ ਨਹੀਂ ਗਈ ਜਿਸ ਨਾਲ ਸ਼ਹੀਦ ਦਾ ਅਪਮਾਨ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਕਾਰਵਾਈ ਕਰਨ ਲਈ ਕਿਹਾ ਹੈ। ਉੱਧਰ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦਾ ਕਹਿਣਾ ਹੈ ਕਿ ਆਜ਼ਾਦੀ ਘੁਲਾਟੀਆਂ ਦੀਆਂ ਫੋਟੋਆਂ ਵਿੱਚ ਅੱਜ ਸ਼ਹੀਦ ਸੁਖਦੇਵ ਥਾਪਰ ਦੀ ਫੋਟੋ ਲਾ ਦਿੱਤੀ ਹੈ, ਇਸ ਫੋਟੋ ਦੀ ਸਹੀ ਪਛਾਣ ਨਾ ਹੋਣ ਕਾਰਨ ਪਹਿਲੇ ਦਿਨ ਫੋਟੋ ਨਹੀਂ ਲਾਈ ਗਈ ਸੀ। ਗਣਤੰਤਰ ਦਿਵਸ ਮੌਕੇ ’ਤੇ ਮਿਨੀ ਸਕੱਤਰੇਤ ’ਚ ਸਥਾਪਿਤ ਸਮਾਰਕ ’ਤੇ ਆਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ। ਇਸ ਮੌਕੇ ਪ੍ਰਸ਼ਾਸਨ ਨੇ ਸ਼ਹੀਦ ਸੁਖਦੇਵ ਥਾਪਰ ਦੀ ਫੋਟੋ ਹੀ ਨਾ ਲਾਈ। ਇਹ ਖ਼ਬਰ ਜਿਵੇਂ ਹੀ ਸ਼ਹੀਦ ਥਾਪਰ ਦੇ ਟਰੱਸਟ ਮੈਂਬਰਾਂ ਕੋਲ ਪੁੱਜੀ ਤਾਂ ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨਿਕ ਅਧਿਕਾਰੀ ਸੁਖਦੇਵ ਥਾਪਰ ਦੇ ਜਨਮ ਸਥਾਨ ਦੇ ਸੁੰਦਰੀਕਰਨ ਅਤੇ ਜਨਮ ਸਥਾਨ ਨੂੰ ਸਿੱਧਾ ਰਸਤਾ ਦੇਣ ਦੀ ਕਾਰਵਾਈ ’ਚ ਟਾਲ ਮਟੋਲ ਕਰ ਰਹੇ ਹਨ। 





News Source link

- Advertisement -

More articles

- Advertisement -

Latest article