43.2 C
Patiāla
Thursday, May 16, 2024

ਏਕਾਧਿਕਾਰ ਦੇ ਮਾਮਲੇ ’ਚ ਅਮਰੀਕੀ ਸਰਕਾਰ ਵੱਲੋਂ ਗੂਗਲ ਵਿਰੁੱਧ ਮੁਕੱਦਮਾ ਦਾਇਰ

Must read


ਵਾਸ਼ਿੰਗਟਨ, 25 ਜਨਵਰੀ

ਅਮਰੀਕਾ ਦੇ ਨਿਆਂ ਵਿਭਾਗ ਅਤੇ ਅੱਠ ਸੂਬਿਆਂ ਨੇ ਆਨਲਾਈਨ ਇਸ਼ਤਿਹਾਰਬਾਜ਼ੀ ਦੇ ਖੇਤਰ ਵਿਚ ਕਥਿਤ ਏਕਾਧਿਕਾਰ ਕਾਇਮ ਕਰਨ ’ਤੇ ਗੂਗਲ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਗੂਗਲ ਇਸ਼ਤਿਹਾਰ ਦੇਣ ਵਾਲਿਆਂ, ਖ਼ਪਤਕਾਰਾਂ ਤੇ ਅਮਰੀਕੀ ਸਰਕਾਰ ’ਤੇ ਬੋਝ ਪਾ ਰਿਹਾ ਹੈ। ਸਰਕਾਰ ਨੇ ਦੋਸ਼ ਲਾਇਆ ਹੈ ਕਿ ਗੂਗਲ ਆਨਲਾਈਨ ਇਸ਼ਤਿਹਾਰਬਾਜ਼ੀ ਦੇ ਬਾਜ਼ਾਰ ’ਚ ਮੁਕਾਬਲੇਬਾਜ਼ਾਂ ਨੂੰ ‘ਬਿਲਕੁਲ ਖ਼ਤਮ’ ਕਰਨ ਦਾ ਯਤਨ ਕਰ ਰਿਹਾ ਹੈ।

ਗੂਗਲ ਦੂਜੀਆਂ ਕੰਪਨੀਆਂ ਨੂੰ ਖ਼ਰੀਦ ਕੇ ਇਸ਼ਤਿਹਾਰ ਦੇਣ ਵਾਲਿਆਂ ਨੂੰ ਆਪਣੇ ਉਤਪਾਦ ਖ਼ਰੀਦਣ ਲਈ ਮਜਬੂਰ ਕਰ ਰਿਹਾ ਹੈ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਕਿਹਾ ਕਿ ਏਕਾਧਿਕਾਰ ਹੋਣ ਨਾਲ ਬਾਜ਼ਾਰ ਮੁਕਤ ਤੇ ਨਿਰਪੱਖ ਨਹੀਂ ਰਹਿੰਦਾ ਜਿਸ ’ਤੇ ਅਮਰੀਕਾ ਦੀ ਆਰਥਿਕਤਾ ਅਧਾਰਿਤ ਹੈ। -ਏਪੀ





News Source link

- Advertisement -

More articles

- Advertisement -

Latest article