33.5 C
Patiāla
Wednesday, May 22, 2024

ਸਿਡਨੀ ਵਿੱਚ ਲੱਗਿਆ ਲੋਹੜੀ ਦਾ ਰੌਣਕ ਮੇਲਾ

Must read


ਲਖਵਿੰਦਰ ਸਿੰਘ ਰਈਆ

ਪੰਜਾਬੀ ਸਾਹਿਤਕ ਦਰਬਾਰ ਸਿਡਨੀ ਵੱਲੋਂ ਪੰਜਾਬੀ ਸਕੂਲ (ਗੁਰਦੁਆਰਾ ਸਾਹਿਬ ਗਲੈਨਵੁੱਡ) ਦੇ ਵਿਹੜੇ ਵਿੱਚ ਲੋਹੜੀ ਮਨਾਈ ਗਈ। ਹਰਕਮਲਦੀਪ ਸਿੰਘ ਸੈਣੀ (ਚੇਅਰਮੈਨ ਸੀਨੀਅਰ ਸਿਟੀਜ਼ਨ) ਦੀ ਸੁਹਿਰਦ ਟੀਮ ਦੀ ਸੁਚੱਜੀ ਅਗਵਾਈ ਹੇਠ ਇਸ ਤਿਓਹਾਰ ਨੂੰ ਬੜੀ ਸ਼ਿੱਦਤ ਨਾਲ ਮਨਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਨੇ ਇਹ ਦਰਸਾ ਦਿੱਤਾ ਕਿ ਪ੍ਰਦੇਸਾਂ ਵਿੱਚ ਪੰਜਾਬੀ ਆਪਣੇ ਵਿਰਾਸਤੀ ਦਿਨ ਦਿਹਾੜਿਆਂ ਨੂੰ ਭੁੱਲਦੇ ਨਹੀਂ ਸਗੋਂ ਬੜੀ ਧੂਮ ਧਾਮ ਨਾਲ ਮਨਾਉਂਦੇ ਹਨ।

ਪੁਰਾਤਨ ਸਮੇਂ ਵਿੱਚ ਬੱਚਿਆਂ ਦੀਆਂ ਟੋਲੀਆਂ ਵੱਲੋਂ ਘਰ ਘਰ ਮੰਗੀ ਜਾਂਦੀ ਲੋਹੜੀ ਦੇ ਗੀਤ ‘ਸਾਨੂੰ ਦੇ ਲੋਹੜੀ, ਤੇਰੀ ਜੀਵੈ ਜੋੜੀ’ ਨੂੰ ਜੋਗਿੰਦਰ ਸਿੰਘ ਸੋਹੀ ਨੇ ਬੜੀ ਲੈਅ ਭਰੀ ਆਵਾਜ਼ ਵਿੱਚ ਗਾ ਕੇ ਪੁਰਾਤਨ ਵਿਰਾਸਤੀ ਯਾਦਾਂ ਨੂੰ ਤਾਜ਼ਾ ਕਰਵਾ ਦਿੱਤਾ। ਪ੍ਰੋ .ਅਵਤਾਰ ਸਿੰਘ ਸੰਘਾ ਨੇ ‘ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ’ ਰਾਹੀਂ ਲੋਕ ਹੱਕਾਂ ਤੇ ਇੱਜ਼ਤ ਆਬਰੂ ਦੇ ਰਾਖੇ ਲੋਕ ਨਾਇਕ ਦੁੱਲਾ ਭੱਟੀ ਦੇ ਦ੍ਰਿਸ਼ ਦੇ ਰੂਬਰੂ ਕੀਤਾ। ਕੁਲਦੀਪ ਸਿੰਘ ਜੌਹਲ ਨੇ ਗੱਲੀਂਬਾਤੀਂ ਹਸਗੁਲਿਆਂ ਨਾਲ ਹਸਾ ਹਸਾ ਕੇ ਹਾਜ਼ਰੀਨ ਦੇ ਫੇਫੜਿਆਂ ਦੀ ਪੂਰੀ ਕਸਰਤ ਕਰਵਾਈ ਅਤੇ ਗਿਆਨੀ ਸੰਤੋਖ ਸਿੰਘ ਸਿਡਨੀ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਦਵਾਨਾਂ ਨੇ ‘ਪੋਹ ਰਿੱਧੀ, ਮਾਘ ਖਾਧੀ’ ਅਨੁਸਾਰ ਲੋਹੜੀ ਤੇ ਮਾਘੀ ਦੇ ਆਪਸੀ ਸੁਮੇਲ ਦੇ ਇਤਿਹਾਸ, ਮਿਥਿਹਾਸ ਦੀਆਂ ਲੋਕ ਗਾਥਾਵਾਂ, ਦੰਦ ਕਥਾਵਾਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ।

ਇਸ ਮੌਕੇ ਜਸਪਾਲ ਕੌਰ, ਗੁਰਜੀਤ ਕੌਰ, ਸਰਬਜੀਤ ਕੌਰ ਰਈਆ, ਬੇਬੀ ਰੁਬਾਣੀ ਕੌਰ ਮਾਨ, ਹਰਮਨਪ੍ਰੀਤ ਸਿੰਘ ਮਾਨ, ਸਤਵੰਤ ਸਿੰਘ ਢਿੱਲੋਂ, ਨਵਾਬ ਸਿੰਘ ਢਿੱਲੋਂ ਪਟਿਆਲਾ, ਹਰਪ੍ਰੀਤ ਕੌਰ ਪਟਿਆਲਾ, ਲਵਪ੍ਰੀਤ ਕੌਰ ਮਾਨ, ਇੰਸਪੈਕਟਰ ਦਵਿੰਦਰ ਸਿੰਘ ਚਿਕੋਹੀ ਲੁਧਿਆਣਾ, ਲੈਕਚਰਾਰ ਚੇਤਰਾਮ ਬਠਿੰਡਾ, ਬਲਬੀਰ ਸਿੰਘ ਬਨਵੈਤ, ਮੋਹਨ ਸਿੰਘ ਪੂਨੀ, ਗਿਆਨ ਕੌਰ ਗਿੱਲ, ਬਲਬੀਰ ਸਿੰਘ ਚਾਹਲ, ਛਿੰਦਰਪਾਲ ਕੌਰ, ਵਿਜੇ ਅਰੋੜਾ, ਕੰਵਲਜੀਤ ਸਿੰਘ, ਗੁਰਵਿੰਦਰ ਪਾਲ ਸਿੰਘ, ਜਸਪ੍ਰੀਤ ਸਿੰਘ, ਸੁਰਜੀਤ ਸਿੰਘ ਬਾਲੜੀ ਕਲਾਂ, ਹਰਬਿੰਦਰ ਬੀਰ ਸਿੰਘ ਗਿੱਲ, ਬਲਜਿੰਦਰ ਸਿੰਘ ਝੰਡੇਰ, ਰਣਜੀਤ ਸਿੰਘ ਭੁੱਲਰ, ਨਰਿੰਦਰ ਸਿੰਘ, ਜਗਤਜੀਤ ਸਿੰਘ, ਧਰਮਪਾਲ ਸਿੰਘ ਗਰਚਾ, ਭਗਵੰਤ ਕੌਰ ਜੌਹਲ, ਹਰਚਰਨ ਸਿੰਘ, ਸਮਿੰਦਰ ਪਾਲ ਕੌਰ ਅਤੇ ਪਰਮਜੀਤ ਸਿੰਘ ਆਦਿ ਵੀ ਹਾਜ਼ਰ ਸਨ।

ਲੋਹੜੀ/ਮਾਘੀ ਦੇ ਹੁਲਾਸ ਭਰੇ ਇਸ ਸਮਾਗਮ ਦੇ ਅਖੀਰ ਵਿੱਚ ਕੁਲਦੀਪ ਕੌਰ ਪੂਨੀ ਤੇ ਹਰਕਮਲਦੀਪ ਸਿੰਘ ਸੈਣੀ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਾਮਨਾ ਕੀਤੀ ਕਿ ਲੋਹੜੀ ਸਭ ਲਈ ਖੁਸ਼ੀਆਂ ਦੀ ਲੋਅ ਲੈ ਕੇ ਆਵੇ। ਇਸ ਮੌਕੇ ਆਮ ਮਠਿਆਈ ਦੇ ਨਾਲ ਨਾਲ ਰਵਾਇਤੀ ਖਾਧ ਪਦਾਰਥ ਗੁੜ, ਮੂੰਗਫਲੀਆਂ, ਰਿਉੜੀਆਂ, ਚਿੜਵੜਿਆਂ, ਗਚਕ ਤੇ ਮੱਕੀ ਦੇ ਭੁੱਜੇ ਦਾਣੇ/ਫੁੱਲੇ ਆਦਿ ਵੀ ਵਰਤਾਏ ਗਏ।

ਸੰਪਰਕ: 61423191173



News Source link
#ਸਡਨ #ਵਚ #ਲਗਆ #ਲਹੜ #ਦ #ਰਣਕ #ਮਲ

- Advertisement -

More articles

- Advertisement -

Latest article