29.2 C
Patiāla
Saturday, April 27, 2024

ਹਾਕੀ ਵਿਸ਼ਵ ਕੱਪ: ਭਾਰਤ ਤੇ ਇੰਗਲੈਂਡ ਵਿਚਾਲੇ ਮੈਚ ਬਰਾਬਰ

Must read


ਰੁੜਕੇਲਾ, 15 ਜਨਵਰੀ

ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਅੱਜ ਭਾਰਤ ਤੇ ਇੰਗਲੈਂਡ ਵਿਚਾਲੇ ਖੇਡਿਆ ਪੂਲ ਡੀ ਦਾ ਮੁਕਾਬਲਾ ਗੋਲਰਹਿਤ ਡਰਾਅ ਰਿਹਾ। ਮੈਚ ਬੇਨਤੀਜਾ ਰਹਿਣ ਕਰਕੇ ਭਾਰਤ ਦੀਆਂ ਕੁਆਰਟਰ ਫਾਈਨਲ ਗੇੜ ਵਿੱਚ ਸਿੱਧਾ ਦਾਖਲਾ ਪਾਉਣ ਦੀਆਂ ਸੰਭਾਵਨਾਵਾਂ ਅਜੇ ਵੀ ਬਰਕਰਾਰ ਹਨ। ਭਾਰਤ ਆਪਣਾ ਅਗਲਾ ਮੁਕਾਬਲਾ ਵੇਲਸ ਖਿਲਾਫ਼ 19 ਜਨਵਰੀ ਨੂੰ ਖੇਡੇਗਾ।

ਇਥੇ ਬਿਰਸਾ ਮੁੰਡਾ ਸਟੇਡੀਅਮ ਵਿੱਚ ਖੇਡੇ ਮੁਕਾਬਲੇ ਦੌਰਾਨ ਦੋਵੇਂ ਟੀਮਾਂ ਮੈਦਾਨ ’ਤੇ ਚੰਗੀ ਖੇਡ ਵਿਖਾਉਣ ਦੇ ਬਾਵਜੂਦ ਗੋਲ ਕਰਨ ਵਿਚ ਨਾਕਾਮ ਰਹੀਆਂ। ਇੰਗਲੈਂਡ ਨੂੰ ਜਿੱਥੇ ਪੂਰੇ ਮੈਚ ਦੌਰਾਨ ਅੱਠ ਪੈਨਲਟੀ ਕਾਰਨਰ ਮਿਲੇ, ਉਥੇ ਮੇਜ਼ਬਾਨ ਟੀਮ ਦੇ ਹਿੱਸੇ ਚਾਰ ਆੲੇ। ਦੋਵਾਂ ਟੀਮਾਂ ਦੇ ਦੋ ਦੋ ਮੈਚਾਂ ਤੋਂ ਹੁਣ ਚਾਰ-ਚਾਰ ਅੰਕ ਹਨ। ਕੁਆਰਟਰ ਫਾਈਨਲਜ਼ ਲਈ ਥਾਂ ਪੱਕੀ ਕਰਨ ਬਾਰੇ ਫੈਸਲਾ 19 ਜਨਵਰੀ ਨੂੰ ਹੋਵੇਗਾ ਜਦੋਂ ਭਾਰਤ ਦਾ ਮੁਕਾਬਲਾ ਵੇਲਸ ਨਾਲ ਹੋਵੇਗਾ ਜਦੋਂਕਿ ਇੰਗਲੈਂਡ ਤੇ ਸਪੇਨ ਇਕ ਦੂਜੇ ਦੇ ਸਾਹਮਣੇ ਹੋਣਗੇ। ਦੋਵੇਂ ਮੈਚ ਭੁਬਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਖੇਡੇ ਜਾਣਗੇ। ਜੇਕਰ ਦੋਵਾਂ ਟੀਵਾਂ ਦੇ ਅੰਕ ਬਰਾਬਰ ਰਹੇ ਅਤੇ ਉਨ੍ਹਾਂ ਵੱਲੋਂ ਜਿੱਤੇ ਮੈਚਾਂ ਦੀ ਗਿਣਤੀ ਸਮਾਨ ਰਹੀ ਤਾਂ ਬਿਹਤਰ ਗੋਲ ਫ਼ਾਸਲੇ ਵਾਲੀ ਟੀਮ ਨੂੰ ਉਪਰਲੀ ਥਾਂ ਮਿਲੇਗੀ। ਉਂਜ ਅੱਜ ਦੇ ਮੈਚ ਦੌਰਾਨ ਪਹਿਲੇ ਕੁਆਰਟਰ ਵਿੱਚ ਇੰਗਲੈਂਡ ਤੇ ਦੂਜੇ ਵਿੱਚ ਦਾ ਦਬਦਬਾ ਰਿਹਾ। 

ਭਾਰਤੀ ਟੀਮ ਦੇ ਖਿਡਾਰੀ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਤਬਦੀਲ ਕਰਨ ’ਚ ਫਾਡੀ ਰਹੇ। ਭਾਰਤ ਤੇ ਇੰਗਲੈਂਡ ਦਾ ਮੈਚ ਵੇਖਣ ਲਈ ਸਟੇਡੀਅਮ ’ਚ 21 ਹਜ਼ਾਰ ਦਰਸ਼ਕ ਮੌਜੂਦ ਸਨ। ਇਸ ਦੌਰਾਨ ਪੂਲ ਡੀ ਦੇ ਇਕ ਹੋਰ ਮੁਕਾਬਲੇ ਵਿੱਚ ਸਪੇਨ ਨੇ ਵੇਲਸ ਨੂੰ 5-1 ਨਾਲ ਸ਼ਿਕਸਤ ਦਿੱਤੀ। -ਪੀਟੀਆਈ





News Source link

- Advertisement -

More articles

- Advertisement -

Latest article