30.9 C
Patiāla
Thursday, May 16, 2024

ਰਾਜ ਸਭਾ ਮੈਂਬਰ ਸੀਚੇਵਾਲ ਨੇ ਚੌਧਰੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Must read


ਨਿੱਜੀ ਪੱਤਰ ਪ੍ਰੇਰਕ

ਜਲੰਧਰ,15 ਜਨਵਰੀ

ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਰਹੂਮ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸੰਤ ਸੀਚੇਵਾਲ ਨੇ ਚੌਧਰੀ ਸੰਤੋਖ ਸਿੰਘ ਦੀ ਜਲੰਧਰ ਵਿੱਚ ਵਿਜੈ ਨਗਰ ਵਾਲੀ ਰਿਹਾਇਸ਼ ‘ਤੇ ਪਤਨੀ ਕਰਮਜੀਤ ਕੌਰ ਪੁੱਤਰ ਵਿਕਰਮਜੀਤ ਸਿੰਘ ਨਾਲ ਹਮਦਰਦੀ ਪ੍ਰਗਟਾਉਦਿਆ ਕਿਹਾ ਚੌਧਰੀ ਸੰਤੋਖ ਸਿੰਘ ਨਾਲ ਉਨਾਂ ਦੀ ਮੁਲਕਾਤ ਪਾਰਲੀਮੈਂਟ ਦੇ ਕੇਂਦਰੀ ਹਾਲ ਵਿੱਚ ਹੁੰਦੀ ਰਹਿੰਦੀ ਸੀ ਜਦੋਂ ਸ਼ੈਸ਼ਨ ਚੱਲਦਾ ਹੁੰਦਾ ਸੀ।ਸੰਤ ਸੀਚੇਵਾਲ ਨੇ ਕਿਹਾ ਚੌਧਰੀ ਸੰਤੋਖ ਸਿੰਘ ਵਰਗੇ ਸਹਿਜ ਲੀਡਰ ਬਹੁਤ ਘੱਟ ਹਨ। ਉਹ ਸਖਤ ਮਿਹਨਤ ਨਾਲ ਇਸ ਮੁਕਾਮ ‘ਤੇ ਪਹੁੰਚੇ ਸਨ।





News Source link

- Advertisement -

More articles

- Advertisement -

Latest article