26.6 C
Patiāla
Sunday, April 28, 2024

ਡੇਰਾਬੱਸੀ: ਫੈਕਟਰੀ ’ਚ ਅੱਗ ਲੱਗਣ ਮਗਰੋਂ ਧਮਾਕਾ, ਜੀਐੱਮ ਤੇ ਏਜੀਐੱਮ ਜ਼ਖ਼ਮੀ

Must read


ਹਰਜੀਤ ਸਿੰਘ

ਡੇਰਾਬੱਸੀ, 13 ਜਨਵਰੀ

ਇਥੋਂ ਦੇ ਫੋਕਲ ਪੁਆਇੰਟ ’ਚ ਸਥਿਤ ਹਰਬਲ ਪ੍ਰੋਡਕਟ ਬਣਾਉਣ ਵਾਲੀ ਫੈਕਟਰੀ ਵਿਚ ਅੱਗ ਲੱਗਣ ਮਗਰੋਂ ਧਮਾਕਾ ਹੋ ਗਿਆ। ਅੱਗ ਦੌਰਾਨ ਉਥੇ ਜੀਐੱਮ ਸਣੇ ਦੋ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੀ ਪਛਾਣ ਜੀਐੱਮ ਵੇਦ ਪ੍ਰਕਾਸ਼ ਸ਼ਰਮਾ ਅਤੇ ਸਹਾਇਕ ਜੀਐੱਮ ਨਿਤਿਨ ਕੁਮਾਰ ਸਕਸੈਨਾ ਵਜੋਂ ਹੋਈ ਹੈ। ਫੈਕਟਰੀ ’ਚ ਅੱਜ ਸਵੇਰੇ ਅੱਗ ਲੱਗ ਗਈ ਸੀ ਤੇ ਕੁਝ ਮਗਰੋਂ ਉਸ ’ਤੇ ਕਾਬੂ ਪਾ ਲਿਆ ਗਿਆ। ਫੈਕਟਰੀ ਵਿਚ ਅੱਜ ਵੈਲਡਿੰਗ ਚੱਲ ਰਹੀ ਸੀ ਤੇ ਇਸ ਦੌਰਾਨ ਬੁਆਇਲਰ ਨੂੰ ਅੱਗ ਲੱਗ ਗਈ। ਅੱਗ ਲੱਗਣ ਨਾਲ ਬੁਆਇਰ ਦਾ ਡਰਾਇਰ ਧਮਾਕੇ ਤੋਂ ਬਾਅਦ ਫੱਟ ਗਿਆ। ਮੌਕੇ ’ਤੇ ਕੰਪਨੀ ਦੇ ਪੰਜ ਕਰਮੀ ਕੰਮ ਕਰਵਾ ਰਹੇ ਸੀ, ਜਿਨਾਂ ਵਿਚੋਂ ਜੀਐੱਮ ਅਤੇ ਸਹਾਇਕ ਜੀਐਮ ਜ਼ਖ਼ਮੀ ਹੋ ਗਏ।

ਸਹਾਇਕ ਫਾਇਰ ਅਫਸਰ ਬਲਜੀਤ ਸਿੰਘ ਨੇ ਕਿਹਾ ਕਿ ਫਾਇਰ ਬ੍ਰਿਗੇਡ ਨੂੰ ਸਾਢੇ 11 ਵਜੇ ਸੂਚਨਾ ਮਿਲੀ ਸੀ ਜਿਸ ਮਗਰੋਂ ਉਹ ਤੁਰੰਤ ਮੌਕੇ ਤੇ ਪਹੁੰਚ ਗਏ ਸੀ ਪਰ ਫੈਕਟਰੀ ਪ੍ਰਬੰਧਕਾਂ ਵਲੋਂ ਪਹਿਲਾਂ ਹੀ ਅੱਗ ’ਤੇ ਕਾਬੂ ਪਾ ਲਿਆ ਸੀ। ਹਾਦਸੇ ਮਗਰੋਂ ਏਐੱਸਪੀ ਡਾਕਟਰ ਦਰਪਣ ਆਹਲੂਵਾਲੀਆ ਨੇ ਮੌਕੇ ਦਾ ਦੌਰਾ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਫੋਰੈਂਸਿਕ ਦੀ ਟੀਮ ਬੁਲਾਈ ਗਈ ਹੈ।



News Source link

- Advertisement -

More articles

- Advertisement -

Latest article