39.5 C
Patiāla
Thursday, May 16, 2024

ਖੱਡ ਵਿੱਚ ਡਿੱਗਣ ਕਾਰਨ ਤਿੰਨ ਜਵਾਨਾਂ ਦੀ ਮੌਤ

Must read


ਸ੍ਰੀਨਗਰ: ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਐੱਲਓਸੀ ਨੇੜੇ ਗਸ਼ਤ ਦੌਰਾਨ ਬਰਫ ਤੋਂ ਤਿਲਕ ਕੇ ਖੱਡ ਵਿੱਚ ਡਿੱਗਣ ਕਾਰਨ ਇਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸਮੇਤ ਤਿੰਨ ਜਵਾਨਾਂ ਦੀ ਮੌਤ ਹੋ ਗਈ। ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੇਸੀਓ ਅਤੇ ਦੋ ਹੋਰ ਜਵਾਨ ਮੰਗਲਵਾਰ ਨੂੰ ਮਾਛਿਲ ਸੈਕਟਰ ਵਿਚ ਨਿਯਮਤ ਗਸ਼ਤ ’ਤੇ ਸਨ। ਇਸ ਦੌਰਾਨ ਪੈਰ ਤਿਲਕਣ ਕਾਰਨ ਉਹ ਖੱਡ ਵਿੱਚ ਜਾ ਡਿੱਗੇ। ਸ੍ਰੀਨਗਰ ਸਥਿਤ ਚਿਨਾਰ ਕੋਰ ਨੇ ਟਵੀਟ ਕੀਤਾ, ‘‘ਨਿਯਮਤ ਗਸ਼ਤ ਦੌਰਾਨ ਇੱਕ ਜੇਸੀਓ ਅਤੇ ਦੋ ਹੋਰ ਜਵਾਨ ਬਰਫ ਤੋਂ ਤਿਲਕ ਕੇ ਡੂੰਘੀ ਖੱਡ ਵਿੱਚ ਡਿੱਗ ਗਏ। ਤਿੰਨਾਂ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।’’ ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਸ਼ਾਮ ਕਰੀਬ 5:30 ਵਜੇ ਉਸ ਵੇਲੇ ਵਾਪਰੀ ਜਦੋਂ ਉਹ ਤੰਗ ਰਸਤੇ ’ਤੇ ਗਸ਼ਤ ਕਰ ਰਹੇ ਸਨ। ਉਨ੍ਹਾਂ ਦੱਸਿਆ, ‘‘ਜਦੋਂ ਉਹ ਅੱਗੇ ਚੌਕੀ ਵੱਲ ਜਾ ਰਹੇ ਸਨ ਤਾਂ ਰਸਤੇ ’ਚ ਬਰਫ ਦੀ ਮੋਟੀ ਪਰਤ ਟੁੱਟ ਗਈ, ਜਿਸ ਕਾਰਨ ਜੇਸੀਓ ਅਤੇ ਦੋਵੇਂ ਜਵਾਨ ਤਿਲਕ ਕੇ ਡੂੰਘੀ ਖੱਡ ਵਿੱਚ ਡਿੱਗ ਗਏ।’’ਮ੍ਰਿਤਕਾਂ ਦੀ ਪਛਾਣ ਨਾਇਬ ਸੂਬੇਦਾਰ ਪ੍ਰਸ਼ੋਤਮ ਕੁਮਾਰ, ਹਵਾਲਦਾਰ ਅਮਰੀਕ ਸਿੰਘ ਅਤੇ ਸਿਪਾਹੀ ਅਮਿਤ ਸ਼ਰਮਾ ਵਜੋਂ ਹੋਈ ਹੈ। ਪ੍ਰਸ਼ੋਤਮ ਕੁਮਾਰ (43) ਜੰਮੂ ਕਸ਼ਮੀਰ ਦੇ ਬਿਸ਼ਨਾ ਇਲਾਕੇ ਦਾ ਰਹਿਣ ਵਾਲਾ ਸੀ। ਇਸੇ ਤਰ੍ਹਾਂ ਅਮਰੀਕ ਸਿੰਘ (39) ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਹ 2001 ਵਿੱਚ ਫੌਜ ਵਿੱਚ ’ਚ ਭਰਤੀ ਹੋਇਆ ਸੀ। ਅਮਿਤ ਸ਼ਰਮਾ (23) ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦਾ ਵਾਸੀ ਸੀ ਅਤੇ ਉਹ 2019 ਵਿੱਚ ਫ਼ੌਜ ’ਚ ਭਰਤੀ ਹੋਇਆ ਸੀ। -ਪੀਟੀਆਈ



News Source link

- Advertisement -

More articles

- Advertisement -

Latest article