25.1 C
Patiāla
Friday, May 3, 2024

ਉਜ਼ਬੇਕਿਸਤਾਨ ’ਚ ਭਾਰਤੀ ਕੰਪਨੀ ਦੀਆਂ ਪੀਣ ਵਾਲੀਆਂ ਦੋ ਦਵਾਈਆਂ ‘ਘਟੀਆਂ’ ਹਨ: ਵਿਸ਼ਵ ਸਿਹਤ ਸੰਗਠਨ

Must read


ਜੇਨੇਵਾ, 12 ਜਨਵਰੀ

ਵਿਸ਼ਵ ਸਿਹਤ ਸੰਗਠਨ ਨੇ ਬੱਚਿਆਂ ਲਈ ਦੋ ਭਾਰਤੀ ਖੰਘ ਦੇ ਸੀਰਪ ਦੀ ਵਰਤੋਂ ਵਿਰੁੱਧ ਚੇਤਾਵਨੀ ਦਿੱਤੀ ਹੈ। ਇਨ੍ਹਾਂ ਨੂੰ ਪੀਣ ਕਾਰਨ ਉਜ਼ਬੇਕਿਸਤਾਨ ਵਿੱਚ ਮੌਤਾਂ ਹੋਈਆਂ ਹਨ। ਸੰਗਠਨ ਨੇ ਕਿਹਾ ਕਿ ਮੈਰੀਅਨ ਬਾਇਓਟੈੱਕ ਦੁਆਰਾ ਨਿਰਮਿਤ ਉਤਪਾਦ ਘਟੀਆ ਸਨ। ਇਹ ਚਿਤਾਵਨੀ ਉਜ਼ਬੇਕਿਸਤਾਨ ਦੇ ਦੋਸ਼ਾਂ ਤੋਂ ਕੁਝ ਹਫ਼ਤਿਆਂ ਬਾਅਦ ਆਈ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਕੰਪਨੀ ਵੱਲੋਂ ਬਣਾਏ ਸੀਰਪ ਪੀਣ ਕਾਰਨ 18 ਬੱਚਿਆਂ ਦੀ ਮੌਤ ਹੋ ਗਈ ਸੀ। ਡਬਲਿਊਐੱਚਓ ਨੇ ਕਿਹਾ ਕਿ ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਦੀਆਂ ਗੁਣਵੱਤਾ ਨਿਯੰਤਰਣ ਪ੍ਰਯੋਗਸ਼ਾਲਾਵਾਂ ਵੱਲੋਂ ਖੰਘ ਦੇ ਸਿਰਪਾਂ ਐਂਬਰੋਨੋਲ ਅਤੇ ਡੌਕ -1 ਮੈਕਸ ਦੇ ਵਿਸ਼ਲੇਸ਼ਣ ਵਿੱਚ ਇਨ੍ਹਾਂ ਨੂੰ ਘਟੀਆ ਮੰਨਿਆ ਗਿਆ ਹੈ। 





News Source link

- Advertisement -

More articles

- Advertisement -

Latest article