26.6 C
Patiāla
Monday, April 29, 2024

ਅਮਿੱਟ ਯਾਦਾਂ ਛੱਡਦਾ ‘ਮੇਲਾ ਜਾਗਦੇ ਜੁਗਨੂੰਆਂ ਦਾ’ ਸਮਾਪਤ

Must read


ਰਵਿੰਦਰ ਰਵੀ

ਬਰਨਾਲਾ, 11 ਜਨਵਰੀ

ਸਥਾਨਕ ਦਾਣਾ ਮੰਡੀ ਵਿੱਚ ਪੰਜਾਬ ਦੇ ਖੇਤੀ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਅਤੇ ਪੁਸਤਕ ਸੱਭਿਆਚਾਰ ਪ੍ਰਫੁਲਿਤ ਕਰਨ ਦੇ ਮੰਤਵ ਨਾਲ ਲਗਾਇਆ ਗਿਆ ਚਾਰ ਰੋਜ਼ਾ ‘ਮੇਲਾ ਜਾਗਦੇ ਜੁਗਨੂੰਆਂ’ ਦਾ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋ ਗਿਆ। ‘ਮੇਲਾ ਜਾਗਦੇ ਜੁਗਨੂੰਆਂ’ ਦਾ ਵੈੱਲਫੇਅਰ ਸੁਸਾਇਟੀ ਬਠਿੰਡਾ ਵੱਲੋਂ ਪ੍ਰੋਗਰੈਸਿਵ ਬੀ-ਕੀਪਰਜ਼ ਐਸੋਸੀਏਸ਼ਨ ਪੰਜਾਬ ਅਤੇ ਆਜੀਵਿਕਾ ਮਿਸ਼ਨ ਬਰਨਾਲਾ ਅਤੇ ਬਠਿੰਡਾ ਦੇ ਸਹਿਯੋਗ ਨਾਲ ਕਰਵਾਏ ਇਸ ਮੇਲੇ ਵਿੱਚ ਚਾਰੇ ਦਿਨ ਰੌਣਕ ਬਣੀ ਰਹੀ। ਇਸ ਮੇਲੇ ਵਿੱਚ ਕੁਦਰਤੀ ਖੇਤੀ ਨਾਲ ਜੁੜੇ ਹੋਏ ਕਿਸਾਨਾਂ, ਆਜੀਵਿਕਾ ਮਿਸ਼ਨ ਤਹਿਤ ਪਿੰਡਾਂ ਵਿਚ ਔਰਤਾਂ ਵੱਲੋਂ ਚਲਾਏ ਜਾ ਰਹੇ ਸੈਲਫ ਹੈਲਪ ਗਰੁੱਪਾਂ ਨੇ ਆਪਣੇ ਭੋਜਨ ਪਦਾਰਥਾਂ ਦੀਆਂ ਸਟਾਲਾਂ ਲਗਾਈਆਂ। ਇਸ ਦੌਰਾਨ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ, ਲੱਸੀ, ਬਾਜਰੇ ਦੀ ਖਿਚੜੀ, ਕਾੜ੍ਹਨੀ ਦਾ ਦੁੱਧ, ਦੇਸੀ ਘਿਓ ਦੀਆਂ ਪਿੰਨੀਆਂ, ਕੋਧਰੇ ਦੇ ਬਿਸਕੁੱਟ ਖਿੱਚ ਦਾ ਕੇਂਦਰ ਰਹੇ।

ਪੰਜਾਬੀ ਸਿਨੇਮਾ ਦੀ ਮੌਜੂਦਾ ਦਸ਼ਾ ਤੇ ਦਿਸ਼ਾ ਬਾਰੇ ਅਦਾਕਾਰ ਨਗਿੰਦਰ ਗਾਖੜ ਤੇ ਡਾ. ਵੀਰ ਅਭਿਨਵ ਨਾਲ ਵਾਰਤਾਕਾਰ ਹਰਜਿੰਦਰ ਸਿੱਧੂ ਨੇ ਚਿੰਤਾਜਨਕ ਸਵਾਲਾਂ ’ਤੇ ਸੰਵਾਦ ਕੀਤਾ। ਪ੍ਰਸਿੱਧ ਸੂਫੀ ਗਾਇਕ ਕੰਵਰ ਗਰੇਵਾਲ ਨਾਲ ਸੁਖਵਿੰਦਰ ਸਿੰਘ ਸੁੱਖਾ ਨੇ ਰੂ-ਬ-ਰੂ ਕਰ ਕੇ ਮੇਲੇ ਨੂੰ ਸਿਖ਼ਰ ’ਤੇ ਪਹੁੰਚਾਇਆ। ਜਗਦੀਪ ਜੋਗਾ ਨੇ ਗਾਇਕ ਗਿੱਲ ਹਰਦੀਪ ਨਾਲ ਰੂ-ਬ-ਰੂ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਜਗਤਾਰ ਅਣਜਾਣ ਨੇ ਦੱਸਿਆ ਕਿ ਇਸ ਮੇਲੇ ਦਾ ਮਕਸਦ ਖੇਤੀ ਉੱਦਮੀਆਂ ਨੂੰ ਮੰਡੀ ਦੇ ਬਰਾਬਰ ਪਲੈਟਫਾਰਮ ਦੇਣਾ ਅਤੇ ਲੋਕਾਂ ਨੂੰ ਉੱਤਮ ਸਾਹਿਤ ਨਾਲ ਜੋੜਨਾ ਹੈ। ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਪੁੱਜੇ।





News Source link

- Advertisement -

More articles

- Advertisement -

Latest article