40.3 C
Patiāla
Sunday, May 5, 2024

ਅਮਰੀਕਾ: ਕੰਪਿਊਟਰ ਵਿੱਚ ਨੁਕਸ ਕਾਰਨ ਸੈਂਕੜੇ ਉਡਾਣਾਂ ਠੱਪ

Must read


ਨਿਊਯਾਰਕ: ਫੈਡਰਲ ਏਵੀਏਸ਼ਨ ਐਡਮਨਿਸਟਰੇਸ਼ਨ (ਐੱਫਏਏ) ਦੇ ਕੰਪਿਊਟਰਾਂ ’ਚ ਨੁਕਸ ਤੋਂ ਬਾਅਦ ਅਮਰੀਕਾ ’ਚ ਸੈਂਕੜੇ ਜਹਾਜ਼ਾਂ ਦੀ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ। ਐੱਫਏਏ ਵੱਲੋਂ ਸਿਸਟਮ ਦਰੁੱਸਤ ਕੀਤੇ ਜਾਣ ਮਗਰੋਂ ਹੌਲੀ-ਹੌਲੀ ਉਡਾਣਾਂ ਸ਼ੁਰੂ ਹੋ ਗਈਆਂ। ਅਧਿਕਾਰੀਆਂ ਨੇ ਕਿਹਾ ਕਿ 4300 ਤੋਂ ਜ਼ਿਆਦਾ ਉਡਾਣਾਂ ’ਚ ਦੇਰੀ ਹੋਈ ਅਤੇ 700 ਨੂੰ ਰੱਦ ਕਰ ਦਿੱਤਾ ਗਿਆ। ਵ੍ਹਾਈਟ ਹਾਊਸ ਨੇ ਸਾਈਬਰ ਹਮਲੇ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸਿਸਟਮ ’ਚ ਨੁਕਸ ਸਬੰਧੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਐੱਫਏਏ ਨੇ ਕਿਹਾ ਕਿ ਉਹ ਨੁਕਸ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ‘ਐੱਫਏਏ ਨੋਟਿਸ ਟੂ ਏਅਰ ਮਿਸ਼ਨ ਸਿਸਟਮ ਦੀ ਬਹਾਲੀ ਲਈ ਕੰਮ ਕਰ ਰਿਹਾ ਹੈ। ਅਸੀਂ ਜਾਂਚ ਕਰ ਰਹੇ ਹਾਂ ਅਤੇ ਸਿਸਟਮ ਨੂੰ ਮੁੜ ਤੋਂ ਲੋਡ ਕੀਤਾ ਜਾ ਰਿਹਾ ਹੈ।’ ਇਹ ਸਿਸਟਮ ਦੇਸ਼ ਭਰ ਦੇ ਹਵਾਈ ਅੱਡਿਆਂ ’ਤੇ ਹਵਾਈ ਮੁੱਦਿਆਂ ਅਤੇ ਹੋਰ ਸਹੂਲਤਾਂ ’ਚ ਦੇਰੀ ਬਾਰੇ ਪਾਇਲਟਾਂ ਤੇ ਹੋਰ ਮੁਲਾਜ਼ਮਾਂ ਨੂੰ ਚੌਕਸ ਕਰਦਾ ਹੈ। ਐੱਫਏਏ ਨੇ ਨੁਕਸ ਕਾਰਨ ਜਹਾਜ਼ਾਂ ਨੂੰ ਨਾ ਉਡਾਉਣ ਸਬੰਧੀ ਕੋਈ ਯਤਨ ਨਹੀਂ ਕੀਤਾ ਹੈ ਸਗੋਂ ਜ਼ਿਆਦਾਤਰ ਏਅਰਲਾਈਨਜ਼ ਨੇ ਸਿਸਟਮ ਦੀ ਖ਼ਰਾਬੀ ਕਾਰਨ ਖੁਦ ਹੀ ਜਹਾਜ਼ ਨਾ ਉਡਾਉਣ ਦਾ ਬਦਲ ਚੁਣਿਆ ਹੈ। -ਪੀਟੀਆਈ

ਭਾਰਤ ਦੇ ਹਵਾਈ ਅੱਡਿਆਂ ’ਤੇ ਨਹੀਂ ਪਿਆ ਕੋਈ ਅਸਰ

ਨਵੀਂ ਦਿੱਲੀ: ਏਅਰ ਇੰਡੀਆ ਨੇ ਕਿਹਾ ਹੈ ਕਿ ਅਮਰੀਕਾ ’ਚ ਤਕਨੀਕੀ ਨੁਕਸ ਕਾਰਨ ਉਡਾਣਾਂ ਰੱਦ ਹੋਣ ਦੇ ਮਾਮਲੇ ’ਚ ਉਹ ਸਬੰਧਤ ਅਧਿਕਾਰੀਆਂ ਦੇ ਸੰਪਰਕ ’ਚ ਹਨ। ਇਕ ਅਧਿਕਾਰੀ ਨੇ ਕਿਹਾ ਕਿ ਏਅਰ ਇੰਡੀਆ ਦੀਆਂ ਹਫ਼ਤੇ ’ਚ ਛੇ ਤੋਂ ਸੱਤ ਉਡਾਣਾਂ ਹਨ। ਉਧਰ ਡੀਜੀਸੀਏ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਮਰੀਕਾ ’ਚ ਆਏ ਨੁਕਸ ਦਾ ਅਸਰ ਭਾਰਤੀ ਹਵਾਈ ਅੱਡਿਆਂ ’ਤੇ ਨਹੀਂ ਪਿਆ ਹੈ। -ਏਐੱਨਆਈ





News Source link

- Advertisement -

More articles

- Advertisement -

Latest article