29.1 C
Patiāla
Saturday, May 4, 2024

ਵਿਕਾਸ ਨੂੰ ਮਨੁੱਖੀ ਚਿਹਰਾ ਦੇਣ ’ਚ ਯਕੀਨ ਰੱਖਦਾ ਹੈ ਬੰਗਾਲ: ਮਮਤਾ

Must read


ਕੋਲਕਾਤਾ, 9 ਜਨਵਰੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਇੱਥੇ ਜੀ20 ਦੀ ਇਕ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਜ ਵਿਚ ਜੋ ਵਿਕਾਸ ਕਰਦੀ ਹੈ, ਉਸ ਨੂੰ ਮਨੁੱਖੀ ਰੂਪ ਦੇਣ ਦਾ ਯਤਨ ਕਰਦੀ ਹੈ। ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਭਲਾਈ ਪ੍ਰੋਗਰਾਮ ਜਿਨ੍ਹਾਂ ਵਿਚ ਕਈ ਮਹਿਲਾਵਾਂ ਦੇ ਵਿਕਾਸ ਲਈ ਵੀ ਹਨ, ਇਸ ਤਰ੍ਹਾਂ ਬਣਾਏ ਗਏ ਹਨ ਕਿ ਉਨ੍ਹਾਂ ਨਾਲ ਸਮਾਜ ਦੇ ਸਭ ਤੋਂ ਹੇਠਲੇ ਤਬਕੇ ਨੂੰ ਵੀ ਵਿੱਤ ਦੇ ਦਾਇਰੇ ਵਿਚ ਲਿਆਂਦਾ ਜਾ ਸਕੇ। ਉਨ੍ਹਾਂ ਨੂੰ ਡਿਜੀਟਲ ਘੇਰੇ ਵਿਚ ਲਿਆਉਣ ਦੇ ਯਤਨ ਵੀ ਹੋ ਰਹੇ ਹਨ। ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੇ ਸੱਤਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੇ ਵਿਕਾਸ ਪ੍ਰੋਗਰਾਮਾਂ ਨੇ ਪੱਛਮੀ ਬੰਗਾਲ ਦੀ ਜੀਡੀਪੀ ਨੂੰ ਚਾਰ ਗੁਣਾ ਵਧਾਉਣ ਵਿਚ ਮਦਦ ਕੀਤੀ ਹੈ। ਬੈਨਰਜੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਕਾਰਨ ਹੋਈ ਆਰਥਿਕ ਉਥਲ-ਪੁਥਲ ਦੇ ਬਾਵਜੂਦ ਰਾਜ ਸਰਕਾਰ 1.2 ਕਰੋੜ ਰੁਜ਼ਗਾਰ ਪੈਦਾ ਕਰਨ ਵਿਚ ਸਫ਼ਲ ਰਹੀ ਹੈ ਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਐਮਐੱਸਐਮਈ (ਲਘੂ, ਛੋਟੇ ਤੇ ਦਰਮਿਆਨ ਉਦਯੋਗਾਂ) ਦੇ ਖੇਤਰ ਵਿਚ ਹਨ। ਉਨ੍ਹਾਂ ਕਿਹਾ, ‘ਅਸੀਂ ਰੁਜ਼ਗਾਰ ਪੈਦਾ ਕਰਨ ਤੇ ਜੀਡੀਪੀ ਨੂੰ ਚਾਰ ਗੁਣਾ ਵਧਾਉਣ ਵਿਚ ਇਸ ਲਈ ਸਫ਼ਲ ਹੋਏ ਕਿਉਂਕਿ ਅਸੀਂ ਮਹਿਲਾਵਾਂ, ਛੋਟੇ ਉਦਯੋਗਾਂ, ਕਿਸਾਨਾਂ ਤੇ ਨੌਜਵਾਨਾਂ ਨੂੰ ਕਾਬਿਲ ਬਣਾਇਆ।’ ਜੀ20 ਦੀ ਤਿੰਨ ਦਿਨਾਂ ਦੀ ਬੈਠਕ ਦੇ ਪਹਿਲੇ ਦਿਨ ਅੱਜ ਡਿਜੀਟਲ ਕਾਢਾਂ ’ਤੇ ਇਕ ਪ੍ਰਦਰਸ਼ਨੀ ਲਾਈ ਗਈ। ਇਸ ਬੈਠਕ ਵਿਚ 12 ਕੌਮਾਂਤਰੀ ਬੁਲਾਰੇ ਹਿੱਸਾ ਲੈਣਗੇ ਜਿਨ੍ਹਾਂ ਵਿਚ ਵਿਸ਼ਵ ਬੈਂਕ ਦੇ ਪ੍ਰਤੀਨਿਧੀ ਵੀ ਸ਼ਾਮਲ ਹਨ। -ਪੀਟੀਆਈ

ਜੀ-20 ਮੁਲਕਾਂ ਨੂੰ ਭਾਰਤ ਤੋਂ ਚਾਹ ਦਰਾਮਦਗੀ ਦੀ ਸੰਭਾਵਨਾ

ਕੋਲਕਾਤਾ: ਇਰਾਨ ਤੋਂ ਨਵੇਂ ਕਰਾਰ ਨਾ ਮਿਲਣ ਅਤੇ ਸੰਕਟ ’ਚ ਫਸੇ ਸ੍ਰੀਲੰਕਾ ਦੇ ਮਿਆਰ ਤੇ ਮਾਤਰਾ ਦੇ ਖਦਸ਼ਿਆਂ ਕਾਰਨ ਪੈਦਾ ਹੋਈਆਂ ਬੇਯਕੀਨੀਆਂ ਵਿਚਾਲੇ ਜੀ-20 ਮੁਲਕਾਂ ਨੂੰ ਭਾਰਤੀ ਚਾਹ ਸਨਅਤ ਤੋਂ ਦਰਾਮਦ ਦੀਆਂ ਸੰਭਾਵਨਾਵਾਂ ਵੱਧ ਹਨ। ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਨੇ ਚਾਲੂ ਵਿੱਤੀ ਸਾਲ 2022-23 ਦੀ ਅਪਰੈਲ-ਅਕਤੂਬਰ ਦੀ ਮਿਆਦ ਦੌਰਾਨ 13 ਕਰੋੜ 41.4 ਲੱਖ ਕਿਲੋ ਚਾਹ ਦੀ ਬਰਾਮਦ ਕੀਤੀ ਹੈ। ਇਸ ਦਾ ਇੱਕ ਵੱਡਾ ਹਿੱਸਾ ਜੀ-20 ਬਲਾਕ ਦੇ ਰਵਾਇਤੀ ਖਰੀਦਦਾਰਾਂ ਕੋਲ ਗਿਆ ਹੈ। ਪਿਛਲੇ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ ਅੰਦਰ ਚਾਹ ਦੀ ਬਰਾਮਦ 11.2 ਕਰੋੜ ਕਿਲੋ ਰਹੀ ਸੀ। ਭਾਰਤੀ ਚਾਹ ਬੋਰਡ ਦੇ ਪ੍ਰਧਾਨ ਸੌਰਵ ਪਹਾੜੀ ਨੇ ਦੱਸਿਆ, ‘ਚਾਹ ਬਰਾਮਦ ਦੀਆਂ ਸੰਭਾਵਨਾਵਾਂ ਮੁਕੰਮਲ ਤੌਰ ’ਤੇ ਅਤੇ ਖਾਸ ਤੌਰ ’ਤੇ ਜੀ-20 ਮੁਲਕਾਂ ਲਈ ਕਾਫੀ ਰੋਸ਼ਨ ਹਨ।’ -ਪੀਟੀਆਈ



News Source link

- Advertisement -

More articles

- Advertisement -

Latest article